#AMERICA

ਟਰੰਪ ਪ੍ਰਸ਼ਾਸਨ ਵੱਲੋਂ ਡੈਮੋਕ੍ਰੇਟ ਰਾਜਾਂ ‘ਚ ਪਰਿਵਾਰ ਭਲਾਈ ਫੰਡ ਬੰਦ ਕਰਨ ਦੇ ਸੰਕੇਤ

ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ 5 ਡੈਮੋਕ੍ਰੇਟਿਕ ਰਾਜਾਂ ਵਿਚ ਬਾਲ ਦੇਖਭਾਲ ਅਤੇ ਗਰੀਬ ਪਰਿਵਾਰਾਂ ਲਈ 10 ਬਿਲੀਅਨ ਦੇ ਫੰਡ ਰੋਕ ਰਿਹਾ ਹੈ। ਬਜਟ ਦਫਤਰ ਦਾ ਕਹਿਣਾ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਇਨ੍ਹਾਂ ਸਮਾਜਿਕ ਸੇਵਾਵਾਂ ਵਿਚ ਧੋਖਾਧੜੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਗਰਾਂਟ ਨਾਲ ਬਹੁਤ ਸਾਰੇ ਲੋਕ ਨੌਕਰੀਆਂ ਨਹੀਂ ਕਰ ਰਹੇ ਅਤੇ ਉਹ ਬੱਚਿਆਂ ਨੂੰ ਮਿਲਣ ਵਾਲੇ ਫੰਡਾਂ ‘ਤੇ ਹੀ ਗੁਜ਼ਾਰਾ ਕਰ ਰਹੇ ਹਨ। ਇਸ ਰੋਕ ਦਾ ਅਸਰ ਕੈਲੀਫੋਰਨੀਆ, ਕੋਲੋਰਾਡੋ, ਇਲੀਨੋਇਸ, ਨਿਊਯਾਰਕ ਅਤੇ ਮਿਨੀਸੋਟਾ ਸਟੇਟਾਂ ‘ਤੇ ਪੈ ਸਕਦਾ ਹੈ। ਇੱਕ OMB ਅਧਿਕਾਰੀ ਦੇ ਅਨੁਸਾਰ ਫੰਡਾਂ ‘ਤੇ ਰੋਕ ਧੋਖਾਧੜੀ ਅਤੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਾਜਾਇਜ਼ ਫੰਡ ਦੇਣ ਕਾਰਨ ਹੋ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਇਸ ਸੰਬੰਧੀ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਹਨ।
ਚਾਈਲਡ ਕੇਅਰ ਫੰਡ ਦੀ ਵਰਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਦੇਖਭਾਲ ਲਈ ਸਬਸਿਡੀ ਦੇ ਤੌਰ ‘ਤੇ ਦਿੱਤੀ ਜਾਂਦੀ ਹੈ, ਜੋ ਕਿ 7 ਬਿਲੀਅਨ ਡਾਲਰ ਤੋਂ ਵੱਧ ਦਾ ਫੰਡ ਹੈ। ਦੇਸ਼ ਭਰ ਵਿਚ 14 ਲੱਖ ਬੱਚਿਆਂ ਨੂੰ ਚਾਈਲਡ ਕੇਅਰ ਫੰਡਿੰਗ ਦਿੱਤੀ ਜਾ ਰਹੀ ਹੈ।
ਫਿਲਹਾਲ ਇਸ ਦੀ ਪਾਬੰਦੀ 5 ਸਟੇਟਾਂ ‘ਤੇ ਲਾਗੂ ਹੋਵੇਗੀ। ਉਸ ਤੋਂ ਬਾਅਦ ਟੈਕਸਾਸ, ਪੱਛਮੀ ਵਰਜੀਨੀਆ ਵੀ ਇਸ ਦੀ ਲਪੇਟ ਵਿਚ ਆ ਸਕਦੇ ਹਨ।