ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਸੰਘੀ ਅਧਿਕਾਰੀਆਂ ਨੇ ਹਾਲ ਹੀ ਵਿਚ 17 ਸਾਲ ਦੇ ਨੌਜਵਾਨ ਨੂੰ ਆਪਣੇ ਮਾਤਾ-ਪਿਤਾ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਨੌਜਵਾਨ ਨੇ ਆਰਥਿਕ ਤੌਰ ‘ਤੇ ਆਤਮ ਨਿਰਭਰ ਹੋਣ ਲਈ ਇਹ ਕਦਮ ਚੁੱਕਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਕੋਰਟ ‘ਚ ਦੱਸਿਆ ਕਿ ਨਿਕਿਤਾ ਕੈਸਾਪ ਨਾਂ ਦਾ ਇਹ ਨੌਜਵਾਨ ਰਾਸ਼ਟਰਪਤੀ ਟਰੰਪ ਨੂੰ ਮਾਰਨਾ ਚਾਹੁੰਦਾ ਸੀ, ਇਸ ਦੇ ਲਈ ਉਸ ਨੂੰ ਪੈਸੇ ਅਤੇ ਸਾਧਨਾਂ ਦੀ ਲੋੜ ਸੀ। ਜਾਂਚਕਰਤਾਵਾਂ ਨੂੰ ਉਸ ਕੋਲੋਂ ਕੁਝ ਲਿਖਤੀ ਦਸਤਾਵੇਜ਼ ਅਤੇ ਟੈਕਸਟ ਮੈਸੇਜ ਮਿਲੇ ਹਨ, ਜਿਨ੍ਹਾਂ ‘ਚ ਰਾਸ਼ਟਰਪਤੀ ਦੀ ਹੱਤਿਆ ਅਤੇ ਅਮਰੀਕੀ ਸਰਕਾਰ ਨੂੰ ਡੇਗਣ ਦੀ ਅਪੀਲ ਕੀਤੀ ਗਈ ਹੈ।
ਵਾਉਕੇਸ਼ਾ ਕਾਊਂਟੀ ਕੋਰਟ ਅਨੁਸਾਰ ਕੈਸਾਪ ‘ਤੇ 9 ਦੋਸ਼ ਹਨ, ਜਿਨ੍ਹਾਂ ‘ਚ ਕਤਲ ਦੇ 2 ਮਾਮਲੇ ਅਤੇ ਲਾਸ਼ ਲੁਕਾਉਣ ਦੇ 2 ਦੋਸ਼ ਸ਼ਾਮਲ ਹਨ। ਇਸ ਤੋਂ ਇਲਾਵਾ 3 ਮਾਮਲੇ ਰਾਸ਼ਟਰਪਤੀ ਦੀ ਹੱਤਿਆ, ਸਾਜ਼ਿਸ਼ ਰਚਣ ਅਤੇ ਵਿਨਾਸ਼ਕਾਰੀ ਹਥਿਆਰਾਂ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦੇ ਹਨ। ਅਜੇ ਤੱਕ ਕੈਸੈਪ ਦੇ ਵਕੀਲਾਂ ਨੇ ਇਸ ਮਾਮਲੇ ‘ਤੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਹੈ।
ਟਰੰਪ ਨੂੰ ਮਾਰਨ ਲਈ ਨੌਜਵਾਨ ਨੇ ਮਾਤਾ-ਪਿਤਾ ਦਾ ਕੀਤਾ ਕਤਲ
