-ਵਿਦੇਸ਼ ਵਿਭਾਗ ਨੇ ‘ਐਕਸ’ ਪਛਾਣ ਨਾਲ ਯਾਤਰਾ ਲਈ ਦਸਤਾਵੇਜ਼ ਜਾਰੀ ਕਰਨੇ ਬੰਦ ਕੀਤੇ
ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੇਸ਼ ਨਵੀਂ ਨੀਤੀ ਨੇ ਪਾਸਪੋਰਟ ਅਪਡੇਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਟਰਾਂਸਜੈਂਡਰਾਂ ਲਈ ਅਹਿਮ ਚੁਣੌਤੀਆਂ ਪੈਦਾ ਕੀਤੀਆਂ ਹਨ, ਖਾਸਕਰ ਉਨ੍ਹਾਂ ਲਈ ਜਿਹੜੇ ਆਪਣੇ ਲਿੰਗ ਨੂੰ ਸਹੀ ਢੰਗ ਨਾਲ ਦਰਸਾਉਣਾ ਚਾਹੁੰਦੇ ਹਨ। ਟਰੰਪ ਦੇ ਹੁਕਮਾਂ ਮਗਰੋਂ ਵਿਦੇਸ਼ ਵਿਭਾਗ ਨੇ ਕਈ ਨਾਨ-ਬਾਇਨਰੀ ਦੀ ਪਸੰਦ ਵਾਲੇ ‘ਐਕਸ’ ਲਿੰਗ (ਜੋ ਔਰਤ ਜਾਂ ਪੁਰਸ਼ ਵਜੋਂ ਪਛਾਣ ਨਹੀਂ ਦੱਸਦਾ) ਪਛਾਣ ਨਾਲ ਯਾਤਰਾ ਲਈ ਦਸਤਾਵੇਜ਼ ਜਾਰੀ ਕਰਨੇ ਬੰਦ ਦਿੱਤੇ ਹਨ। ਪ੍ਰਭਾਵਿਤ ਲੋਕਾਂ ਦੇ ਇੱਕ ਗਰੁੱਪ ਨੇ ਬੋਸਟਨ ਦੀ ਸੰਘੀ ਅਦਾਲਤ ‘ਚ ਸ਼ੁੱਕਰਵਾਰ ਨੂੰ ਮੁਕੱਦਮਾ ਦਾਇਰ ਕਰਕੇ ਇਸ ਨੀਤੀ ਨੂੰ ਚੁਣੌਤੀ ਦਿੱਤੀ ਹੈ। ਲੀਜ਼ਾ ਸੁਹਾਏ ਜੋ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਾਰਜਕਾਲ ਸ਼ੁਰੂ ਹੋਣ ਦੇ ਅਗਲੇ ਦਿਨ ਆਪਣੀ 21 ਸਾਲਾਂ ਦੀ ਬੇਟੀ ਮੈਲੋ ਨੂੰ ਲੈ ਕੇ ਵਰਜੀਨੀਆ ਦੇ ਨੋਰਫੋਕ ‘ਚ ਪਾਸਪੋਰਟ ਦਫ਼ਤਰ ਗਈ ਸੀ, ਨੇ ਮੁਸ਼ਕਲਾਂ ਦਾ ਖੁਲਾਸਾ ਕੀਤਾ ਹੈ। ਮੈਲੋ ਜੋ ਕਿ ਟਰਾਂਸਜੈਂਡਰ ਹੈ, ਲਈ ਪਾਸਪੋਰਟ ਲੈਣਾ ਜ਼ਰੂਰੀ ਸੀ। ਮੈਲੋ ਦਾ ਪਰਿਵਾਰ ਚਾਹੁੰਦਾ ਹੈ ਕਿ ਜੇਕਰ ਅਮਰੀਕਾ ‘ਚ ਟਰਾਂਸਜੈਂਡਰ ਲੋਕਾਂ ਲਈ ਚੀਜ਼ਾਂ ਸਹਿਣਯੋਗ ਨਹੀਂ ਰਹੀਆਂ, ਤਾਂ ਮੈਲੋ ਦੇਸ਼ ਛੱਡਣ ਲਈ ਸਮਰੱਥ ਹੋਵੇ ਕਿਉਂਕਿ ਸੰਘੀ ਸਰਕਾਰ ਟਰਾਂਸਜੈਂਡਰ ਲੋਕਾਂ ਨੂੰ ਮਾਨਤਾ ਨਾ ਦੇਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ। ਮੈਲੋ ਦੀ ਮਾਂ ਲੀਜ਼ਾ ਸੁਹਾਏ ਨੇ ਚਿੰਤਾ ਜਤਾਈ ਕਿ ਹੋ ਸਕਦਾ ਹੈ ਕਿ ਮੈਲੋ ਨੂੰ ਪਾਸਪੋਰਟ ਨਾ ਦਿੱਤਾ ਜਾਵੇ ਜਾਂ ਦਸਤਾਵੇਜ਼ਾਂ ਦਾ ਮਿਲਾਨ ਨਾ ਹੋਣ ਕਾਰਨ ਕੋਈ ਮੁਸ਼ਕਲ ਹੋ ਸਕਦੀ ਹੈ।
ਟਰੰਪ ਦੀ ਨਵੀਂ ਨੀਤੀ ਕਾਰਨ ਅਮਰੀਕੀ ਟਰਾਂਸਜੈਂਡਰਾਂ ਦੀਆਂ ਵਧੀਆਂ ਮੁਸ਼ਕਲਾਂ
