#AMERICA

ਟਰਾਈ ਸਿਟੀਜ਼ ਦੇ ਜਸਪਾਲ ਸਿੰਘ ਸੋਹੀ ਨੂੰ ਸਦਮਾ; ਨੌਜਵਾਨ ਪੁੱਤਰ ਤਾਜ ਸੋਹੀ ਦੀ ਐਕਸੀਡੈਂਟ ’ਚ ਮੌਤ

ਸਿਆਟਲ, 15 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅੰਮਿ੍ਰਤਸਰ ਨੇੜੇ ਪਿੰਡ ਸੋਹੀਆ ਦੇ ਜੰਮਪਲ ਸਮਾਜਸੇਵੀ ਸਵ. ਜਸਮੇਰ ਸਿੰਘ ਸੋਹੀ ਦੇ ਪੋਤਰੇ ਅਤੇ ਜਸਪਾਲ ਸਿੰਘ ਸੋਹੀ ਦੇ ਹੋਣਹਾਰ ਪੁੱਤਰ ਤਾਜ ਸੋਹੀ (26) ਦੀ ਐਕਸੀਡੈਂਟ ਵਿਚ ਮੌਕੇ ’ਤੇ ਹੀ ਮੌਤ ਹੋ ਗਈ। ਤਾਜ ਸੋਹੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਿਆਟਲ ਤੇ ਟਰਾਈ ਸਿਟੀਜ਼ ’ਚ ਮਾਤਮ ਛਾ ਗਿਆ, ਜਿਸ ਦਾ ਪੰਜਾਬੀ ਭਾਈਚਾਰੇ ਵਿਚ ਬਹੁਤ ਸੋਗ ਮਨਾਇਆ। ਤਾਜ ਸੋਹੀ ਦਾ ਸਸਕਾਰ ਸ਼ੁਕਰਵਾਰ 17 ਨਵੰਬਰ ਨੂੰ ਰਿਚਲੈਂਡ ਦੇ ਸਨਸੈਟ ਫਿਊਨਰਲ ਹੋਮ (915 Bypass Hwy) ਬਿਲਡਿੰਗ ਵਿਚ ਸਵੇਰੇ 10 ਤੋਂ 12.30 ਵਜੇ ਹੋਵੇਗਾ। ਉਪਰੰਤ ਪਾਸਕੋ ਗੁਰਦੁਆਰੇ (7505 W. Court, St Pasco, WA) ਵਿਚ ਅੰਤਿਮ ਅਰਦਾਸ ਹੋਵੇਗੀ। ਨਿਊਜ਼ੀਲੈਂਡ ਤੋਂ ਸੁੱਚਾ ਸਿੰਘ ਰੰਧਾਵਾ ਕੁਸ਼ਤੀ ਕੋਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਰਹੇ ਤੇ ਮੇਹਰਬਾਨ ਸਿੰਘ ਰੰਧਾਵਾ ਨਿਊਜ਼ੀਲੈਂਡ, ਭਾਰਤ ਤੋਂ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਵਿਸ਼ਵ ਚੈਂਪੀਅਨ, ਪੰਜਾਬ ਕੇਸਰੀ ਕੰਵਰਜੀਤ ਸਿੰਘ ਸੰਧੂ, ਪ੍ਰੋ. ਰਾਜਿੰਦਰ ਸਿੰਘ, ਸੁਖਦੇਵ ਸਿੰਘ ਸੰਧੂ ਰੋੜਾਂਵਾਲਾ, ਗਗਨਦੀਪ ਸਿੰਘ ਢਿੱਲੋਂ ਪੰਜਵੜ, ਕੈਲੀਫੋਰਨੀਆ ਤੋਂ ਅਮਰੀਕਾ ਸਿੰਘ ਪੱਡਾ, ਟਰਾਈ ਸਿਟੀਜ਼ ਤੋਂ ਸ਼ਰਨਜੀਤ ਸਿੰਘ ਬਾਠ, ਕਾਲਾ ਬੈਂਸ, ਸੁਖਵਿੰਦਰ ਸਿੰਘ ਵਿਰਕ (ਚਾਚਾ), ਬੱਬੀ ਰੰਧਾਵਾ, ਰਾਜਬੀਰ ਸਿੰਘ ਸੰਧੂ, ਸੁਖਬੀਰ ਸਿੰਘ ਸੁੱਖ ਸੰਧੂ, ਜਸਬੀਰ ਸਿੰਘ, ਰਮਨ ਮੱਲੀ, ਸੰਨੀ ਗਿੱਲ, ਜਿਉ ਕਮਾਰ ਅਤੇ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਪਿੰਟੂ ਬਾਠ, ਜੋਗਿੰਦਰ ਸਿੰਘ ਜਿਉ ਸੰਧੂ, ਖਜ਼ਾਨ ਸਿੰਘ ਸੰਧੂ, ਜਗਦੇਵ ਸਿੰਘ ਸੰਧੂ, ਦਲਜੀਤ ਸਿੰਘ ਵਿਰਕ, ਹਰਦੀਪ ਸਿੰਘ ਗਿੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਤਾਜ ਸੋਹੀ ਬੜਾ ਮਿਲਾਪੜਾ, ਮਿਹਨਤੀ ਤੇ ਸਾਊ ਸੀ, ਜਿਸ ਦੇ ਵਿਛੜ ਜਾਣ ਨਾਲ ਸਮਾਜ ਨੂੰ ਘਾਟਾ ਪੈ ਗਿਆ ਹੈ। ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਹੁਤ ਦੁੱਖ ਪ੍ਰਗਟ ਕੀਤਾ ਹੈ।