-ਮਸਕ ਨੇ ਇਸ ਮਿਸ਼ਨ ਨੂੰ ਤਰਜੀਹ ਦੇਣ ਲਈ ਟਰੰਪ ਦਾ ਕੀਤਾ ਧੰਨਵਾਦ
ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨੇ ਬਾਅਦ ਪੁਲਾੜ ਤੋਂ ਵਾਪਸ ਆ ਗਏ ਹਨ। ਦੋਵੇਂ SpaceX ਦੇ Dragon Capsule ਰਾਹੀਂ ਧਰਤੀ ‘ਤੇ ਉਤਰੇ। ਉਨ੍ਹਾਂ ਦੀ ਵਾਪਸੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ।
ਡੋਨਾਲਡ ਟਰੰਪ ਨੇ ਕਿਹਾ, ਜੋ ਵਾਅਦਾ ਕੀਤਾ ਸੀ, ਉਹ ਨਿਭਾਇਆ ਗਿਆ। ਉਹ ਸੁਰੱਖਿਅਤ ਤੌਰ ‘ਤੇ ‘ਗਲਫ ਆਫ ਅਮਰੀਕਾ’ ਵਿਚ ਵਾਪਸ ਆ ਗਏ ਹਨ, ਇਸ ਲਈ ਐਲਨ ਮਸਕ, ਸਪੇਸਐਕਸ ਅਤੇ ਨਾਸਾ ਦਾ ਧੰਨਵਾਦ!
ਰਾਸ਼ਟਰਪਤੀ ਟਰੰਪ ਨੇ ਅਮਰੀਕੀ ਮੀਡੀਆ ਨਾਲ ਕਿਹਾ, ”ਜਦੋਂ ਮੈਂ ਦਫ਼ਤਰ (ਰਾਸ਼ਟਰਪਤੀ ਬਣਨ ਤੋਂ ਬਾਅਦ) ਵਿਚ ਆਇਆ, ਤਾਂ ਮੈਂ ਐਲਨ ਮਸਕ ਨੂੰ ਕਿਹਾ ਕਿ ਸਾਨੂੰ ਉਨ੍ਹਾਂ (ਸੁਨੀਤਾ ਅਤੇ ਬੁਚ ਵਿਲਮੋਰ) ਨੂੰ ਵਾਪਸ ਲਿਆਉਣਾ ਹੋਵੇਗਾ।”
ਇਸੇ ਦੌਰਾਨ, ਐਲਨ ਮਸਕ ਨੇ ਵੀ ਨਾਸਾ ਅਤੇ ਸਪੇਸਐਕਸ ਦੀਆਂ ਟੀਮਾਂ ਨੂੰ ਉਨ੍ਹਾਂ ਦੀ ਸਫਲ ਵਾਪਸੀ ‘ਤੇ ਵਧਾਈ ਦਿੱਤੀ ਅਤੇ ਮਿਸ਼ਨ ਨੂੰ ਤਰਜੀਹ ਦੇਣ ਲਈ ਟਰੰਪ ਦਾ ਧੰਨਵਾਦ ਕੀਤਾ।
ਐਲਨ ਮਸਕ ਨੇ ਕਿਹਾ, ਸਪੇਸਐਕਸ ਅਤੇ ਨਾਸਾ ਦੀਆਂ ਟੀਮਾਂ ਨੂੰ ਇਕ ਹੋਰ ਸੁਰੱਖਿਅਤ ਪੁਲਾੜ ਯਾਤਰੀ ਵਾਪਸੀ ਲਈ ਵਧਾਈ! ਇਸ ਮਿਸ਼ਨ ਨੂੰ ਤਰਜੀਹ ਦੇਣ ਲਈ ਡੋਨਾਲਡ ਟਰੰਪ ਦਾ ਧੰਨਵਾਦ!”
ਜੋ ਵਾਅਦਾ ਕੀਤਾ ਸੀ, ਉਹ ਨਿਭਾਇਆ : ਟਰੰਪ
