ਕਿਹਾ: ਈਰਾਨ ਨਹੀਂ ਰੱਖ ਸਕਦਾ ਪ੍ਰਮਾਣੂ ਹਥਿਆਰ
ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- ਦੁਨੀਆਂ ਦੇ ਸੱਤ ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ ਜੀ-7 ਨੇ ਈਰਾਨ ਨਾਲ ਟਕਰਾਅ ਵਿਚ ਇਜ਼ਰਾਈਲ ਦਾ ਸਮਰਥਨ ਕੀਤਾ ਹੈ। ਜੀ-7 ਦੇਸ਼ਾਂ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਇਜ਼ਰਾਈਲ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਪੱਛਮੀ ਏਸ਼ੀਆ ਵਿਚ ਅਸਥਿਰਤਾ ਫੈਲਾਉਣ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ।
ਬਿਆਨ ਵਿਚ ਸ਼ਾਂਤੀ ਅਤੇ ਖੇਤਰ ਵਿਚ ਸਥਾਈ ਹੱਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ। ਜੀ-7 ਨੇ ਸਪੱਸ਼ਟ ਕੀਤਾ ਹੈ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ।
ਜੀ-7 ਸੰਮੇਲਨ ਦੌਰਾਨ ਟਰੰਪ ਨੇ ਸਮੂਹ ਦੀ ਮਹੱਤਤਾ ਬਾਰੇ ਵੀ ਸਵਾਲ ਉਠਾਏ। ਉਸ ਨੇ ਕਿਹਾ ਕਿ 2014 ਵਿਚ ਰੂਸ ਨੂੰ ਜੀ-7 ਤੋਂ ਹਟਾਉਣਾ ਗਲਤ ਸੀ, ਜਿਸ ਨੇ ਦੁਨੀਆਂ ਨੂੰ ਅਸਥਿਰ ਕਰ ਦਿੱਤਾ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਚੀਨ ਨੂੰ ਜੀ-7 ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਇਜ਼ਰਾਈਲ-ਈਰਾਨ ਟਕਰਾਅ ਦੌਰਾਨ ਈਰਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਇਜ਼ਰਾਈਲੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਲਗਾਤਾਰ ਵੱਧ ਰਹੀ ਹੈ। ਦੂਜੇ ਪਾਸੇ ਈਰਾਨੀ ਹਮਲੇ ਨੇ ਤੇਲ ਅਵੀਵ, ਹਾਈਫਾ ਅਤੇ ਪੇਟਾਹ ਟਿਕਵਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਜੀ7 ਵੱਲੋਂ ਇਜ਼ਰਾਈਲ ਨੂੰ ਸਮਰਥਨ; ਹਮਲਿਆਂ ਲਈ ਈਰਾਨ ਨੂੰ ਠਹਿਰਾਇਆ ਜ਼ਿੰਮੇਵਾਰ
