ਨਿਊਯਾਰਕ, 9 ਜਨਵਰੀ (ਪੰਜਾਬ ਮੇਲ)-ਸਿਆਟਲ ਦਾ ਪੁਲਿਸ ਅਧਿਕਾਰੀ, ਜਿਸ ਨੇ ਜਨਵਰੀ 2023 ‘ਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ ਗਸ਼ਤੀ ਵਾਹਨ ਨਾਲ ਟੱਕਰ ਮਾਰ ਕੇ ਮਾਰ ਦਿੱਤਾ ਸੀ, ਨੂੰ ਪੁਲਿਸ ਵਿਭਾਗ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੀ 23 ਸਾਲਾ ਕੰਦੂਲਾ ਨੂੰ 23 ਜਨਵਰੀ, 2023 ਨੂੰ ਸਿਆਟਲ ‘ਚ ਇਕ ਸੜਕ ਪਾਰ ਕਰਨ ਵੇਲੇ ਪੁਲਿਸ ਅਧਿਕਾਰੀ ਕੇਵਿਨ ਡੇਵ ਵੱਲੋਂ ਚਲਾਏ ਜਾ ਰਹੇ ਪੁਲਿਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ‘ਡਰੱਗ ਓਵਰਡੋਜ਼’ ਦੀ ਕਾਲ ਮਿਲਣ ‘ਤੇ ਕੇਵਿਨ ਪੁਲਿਸ ਦੇ ਗਸ਼ਤੀ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਨੇ ਕੰਦੂਲਾ ਨੂੰ 100 ਫੁੱਟ ਤੱਕ ਘੜੀਸਿਆ ਸੀ।