ਕੋਵਿੰਗਟਨ, 11 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਵਿਚ ਵਾਲਮਾਰਟ ਸਟੋਰ ‘ਚ ਇੱਕ ਕਰਮਚਾਰੀ ਨੇ ਆਪਣੇ ਸਹਿਕਰਮੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਇੱਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵੀਰਵਾਰ ਦੇਰ ਰਾਤ ਉਸ ਸਮੇਂ ਹੋਈ, ਜਦੋਂ ਕਰਮਚਾਰੀ ਸਟੋਰ ਦੇ ਅੰਦਰ ਕੰਮ ਕਰ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਨੂੰ ਬਾਅਦ ਵਿਚ ਹਿਰਾਸਤ ‘ਚ ਲੈ ਲਿਆ ਗਿਆ। ਸਥਾਨਕ ਸੁਰੱਖਿਆ ਦਫ਼ਤਰ ਨੇ ਪੀੜਤਾਂ ਨੂੰ ਸ਼ੱਕੀ ਦੇ ”ਜਾਣਕਾਰ” ਦੱਸਿਆ ਹੈ, ਹਾਲਾਂਕਿ ਅਧਿਕਾਰੀਆਂ ਨੇ ਗੋਲੀਬਾਰੀ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਹਨ।
ਜਾਰਜੀਆ ‘ਚ ਵਾਲਮਾਰਟ ਸਟੋਰ ਕਰਮਚਾਰੀ ਵੱਲੋਂ ਆਪਣੇ ਸਹਿਮਕਰਮੀ ਦੀ ਹੱਤਿਆ
