ਇਵਾਓ ਹਕਾਮਾਦਾ ਦੀ ਦੇਖਭਾਲ ਉਸਦੀ ਭੈਣ ਦੁਆਰਾ ਕੀਤੀ ਜਾਂਦੀ ਹੈ। ਅਦਾਲਤ ਦੇ ਹੁਕਮ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇਵਾਓ ਹਕਾਮਾਦਾ ਦੀ ਭੈਣ ਹਿਦੇਕੋ ਹਕਾਮਾਦਾ ਨੇ ਕਿਹਾ, ‘ਜਦੋਂ ਮੈਂ ਟੀਵੀ ‘ਤੇ ਅਦਾਲਤੀ ਹੁਕਮ ਸੁਣਿਆ ਤਾਂ ਮੈਂ ਬਹੁਤ ਭਾਵੁਕ ਹੋ ਗਈ ਅਤੇ ਮੇਰੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ।’ ਦਰਅਸਲ, ਇਵਾਓ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਆਧਾਰ ‘ਤੇ ਸਬੂਤਾਂ ‘ਤੇ ਸ਼ੱਕ ਦੇ ਕਾਰਨ, ਇਵਾਓ ਹਕਾਮਾਦਾ ਦੇ ਕੇਸ ‘ਤੇ 2014 ਵਿਚ ਦੁਬਾਰਾ ਸੁਣਵਾਈ ਸ਼ੁਰੂ ਕੀਤੀ ਗਈ ਸੀ।
ਇਵਾਓ ਹਕਾਮਾਦਾ ਇੱਕ ਸਾਬਕਾ ਮੁੱਕੇਬਾਜ਼ ਹੈ ਅਤੇ ਉਸ ਉੱਤੇ ਆਪਣੇ ਸਾਬਕਾ ਬੌਸ ਅਤੇ ਉਸਦੇ ਪਰਿਵਾਰ ਨੂੰ ਚਾਕੂ ਮਾਰ ਕੇ ਅਤੇ ਉਹਨਾਂ ਦੇ ਘਰ ਨੂੰ ਸਾੜ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਇਵਾਓ ਹਕਾਮਾਦਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਪਰ ਬਾਅਦ ਵਿੱਚ ਇਵਾਓ ਨੇ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਦੋਸ਼ ਲਾਇਆ ਕਿ ਉਸ ਨੇ ਇਹ ਬਿਆਨ ਪੁਲੀਸ ਦੇ ਦਬਾਅ ਹੇਠ ਦਿੱਤਾ ਸੀ। ਇਵਾਓ ਨੂੰ 1968 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ 1980 ਵਿੱਚ ਜਾਪਾਨ ਦੀ ਸੁਪਰੀਮ ਕੋਰਟ ਨੇ ਵੀ ਇਵਾਓ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।