-ਸੂਨਾਮੀ ਲਈ ਜਾਰੀ ਐਡਵਾਈਜ਼ਰੀ ਲਈ ਵਾਪਸ
ਟੋਕੀਓ, 12 ਦਸੰਬਰ (ਪੰਜਾਬ ਮੇਲ)- ਜਾਪਾਨ ਦੇ ਉੱਤਰ-ਪੂਰਬ ਵਿਚ 6.7 ਦੀ ਸ਼ਿੱਦਤ ਵਾਲੇ ਭੂਚਾਲ ਮਗਰੋਂ ਜਾਪਾਨ ਨੇ ਸ਼ੁੱਕਰਵਾਰ ਨੂੰ ਸੂਨਾਮੀ ਲਈ ਐਡਵਾਈਜ਼ਰੀ ਜਾਰੀ ਕੀਤੀ, ਜੋ ਮਗਰੋਂ ਵਾਪਸ ਲੈ ਲਈ ਗਈ ਹੈ। ਭੂਚਾਲ ਕਰਕੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਨਹੀਂ ਹੈ।
ਸ਼ੁੱਕਰਵਾਰ ਦਾ ਭੂਚਾਲ ਇਸ ਹਫ਼ਤੇ ਦੇ ਸ਼ੁਰੂ ਵਿਚ ਉੱਤਰੀ ਹਿੱਸੇ ਵਿਚ ਆਏ 7.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਇਆ ਹੈ, ਜਿਸ ਕਾਰਨ ਪ੍ਰਸ਼ਾਂਤ ਤੱਟ ਦੇ ਨਾਲ-ਨਾਲ ਕੁਝ ਲੋਕ ਜ਼ਖਮੀ ਹੋ ਗਏ, ਮਾਮੂਲੀ ਨੁਕਸਾਨ ਹੋਇਆ ਤੇ ਸੂਨਾਮੀ ਆਈ ਹੈ।
ਜਾਪਾਨ ਦੇ ਮੁੱਖ ਹੋਂਸ਼ੂ ਟਾਪੂ ਦੇ ਸਭ ਤੋਂ ਉੱਤਰੀ ਇਲਾਕੇ ਓਮੋਰੀ ਦੇ ਤੱਟ ‘ਤੇ ਸੋਮਵਾਰ ਨੂੰ ਆਏ ਭੂਚਾਲ ਵਿਚ ਘੱਟੋ-ਘੱਟ 34 ਲੋਕ ਜ਼ਖਮੀ ਹੋ ਗਏ ਸਨ।
ਜਾਪਾਨ ‘ਚ 6.7 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

