#INDIA

ਜਾਅਲੀ VISA ਦਸਤਾਵੇਜ਼ ‘ਤੇ ਚੀਨ ਜਾ ਰਿਹਾ ਵਿਅਕਤੀ ਥਾਈਲੈਂਡ ਤੋਂ ਹੋਇਆ ਡਿਪੋਰਟ

-ਦੋਸ਼ੀ ਏਜੰਟ ਗ੍ਰਿਫ਼ਤਾਰ
ਨਵੀਂ ਦਿੱਲੀ, 11 ਮਾਰਚ (ਪੰਜਾਬ ਮੇਲ)-ਆਈ.ਜੀ.ਆਈ. ਏਅਰਪੋਰਟ ਪੁਲਿਸ ਨੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਤੋਂ ਮੋਟੀ ਰਕਮ ਲੈ ਕੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਏਜੰਟਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਹੋਰ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਏਜੰਟ ਦੀ ਪਛਾਣ ਮਨੀਸ਼ ਤੁਲੀ (39) ਵਾਸੀ ਕਰੋਲ ਬਾਗ ਵਜੋਂ ਹੋਈ ਹੈ। ਮੁਲਜ਼ਮ ਨੇ ਇਕ ਵਿਅਕਤੀ ਨੂੰ ਜਾਅਲੀ ਚੀਨੀ ਵੀਜ਼ਾ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਏ ਸਨ ਪਰ ਸਫ਼ਰ ਦੌਰਾਨ ਥਾਈਲੈਂਡ ਏਅਰਪੋਰਟ ਇਮੀਗ੍ਰੇਸ਼ਨ ਨੇ ਉਸ ਨੂੰ ਜਾਅਲੀ ਦਸਤਾਵੇਜ਼ਾਂ ਸਮੇਤ ਫੜ ਕੇ ਵਾਪਸ ਦਿੱਲੀ ਭੇਜ ਦਿੱਤਾ। ਆਈ.ਜੀ.ਆਈ. ਇਮੀਗ੍ਰੇਸ਼ਨ ਦੀ ਸ਼ਿਕਾਇਤ ‘ਤੇ ਏਅਰਪੋਰਟ ਪੁਲਿਸ ਨੇ ਯਾਤਰੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।