ਜਲੰਧਰ, 13 ਮਈ (ਪੰਜਾਬ ਮੇਲ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਗੇੜ ਤੋਂ ਅੱਗੇ ਚੱਲ ਰਹੇ ਹਨ। ਉਹ ਇਸ ਵੇਲੇ 40817 ਵੋਟਾਂ ਨਾਲ ਵਿਰੋਧੀਆਂ ਤੋਂ ਅੱਗੇ ਹਨ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਦੂਜੇ ਸਥਾਨ ’ਤੇ ਹਨ। ਭਾਜਪਾ ਦੇ ਇੰਦਰਪਾਲ ਸਿਘ ਅਟਵਾਲ ਨੂੰ 87558, ਅਕਾਲੀ ਦਲ ਤੇ ਬਸਪਾ ਦੇ ਡਾ.ਸੁਖਵਿੰਦਰ ਸੁੱਖੀ ਨੂੰ 78898, ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 11147 ਵੋਟਾਂ ਮਿਲੀਆਂ ਹਨ।