ਵਾਸ਼ਿੰਗਟਨਡੀ.ਸੀ., 6 ਨਵੰਬਰ (ਰਾਜ ਗੋਗਨਾ/ਕੁਲਵਿੰਦਰ ਫਲ਼ੋਰਾ/ਪੰਜਾਬ ਮੇਲ)-ਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਹੋਈਆਂ ਮਿਊਂਸੀਪਲ ਚੋਣਾਂ ‘ਚ ਸਵਰਨਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕਰਦਿਆਂ ਇਤਿਹਾਸ ਦੇ ਪੰਨੇ ‘ਤੇ ਖਾਲਸਾ ਪੰਥ ਤੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ। ਉਨ੍ਹਾਂ ਨਵੇਂ ਬ੍ਰਿਟੇਨ, ਨੌਰਵਿਚ, ਬ੍ਰੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ਉੱਤੇ ਡੈਮੋਕਰੇਟਾਂ ਦੀ ਜਿੱਤ ਦਾ ਝੰਡਾ ਝੁਲਾ ਦਿੱਤਾ ਅਤੇ ਕਨੈਕਟੀਕਟ ‘ਚ ਪਹਿਲੇ ਸਿੱਖ ਮੇਅਰ ਬਣੇ।
ਸਵਰਨਜੀਤ ਸਿੰਘ ਖ਼ਾਲਸਾ ਜੋ ਕਾਫ਼ੀ ਲੰਬੇ ਸਮੇ ਤੋਂ ਅਮਰੀਕਨ ਰਾਜਨੀਤੀ ‘ਚ ਸਰਗਰਮ ਹਨ ਅਤੇ ਕਨੈਕਟੀਕਟ ਰਾਜ ਦੇ ਨੋਰਵਿਚ ਸ਼ਹਿਰ ਡੈਮੋਕਰੇਟ ਪਾਰਟੀ ਨੇ ਸਵਰਨਜੀਤ ਸਿੰਘ ਖ਼ਾਲਸਾ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਸਵਰਨਜੀਤ ਸਿੰਘ ਖ਼ਾਲਸਾ ਦੀ ਰਿਪਬਲਿਕਨ ਪਾਰਟੀ ਦੀ ਟਰੇਸੀ ਗਾਉਲਡ ਨਾਲ ਬਹੁਤ ਹੀ ਫਸਵੀਂ ਟੱਕਰ ਰਹੀ। ਖਾਲਸਾ ਨੇ 57% ਵੋਟਾਂ ਅਤੇ ਸਟੇਸੀ ਨੇ 41% ਵੋਟਾਂ ਪ੍ਰਾਪਤ ਕੀਤੀਆਂ। ਸਵਰਨਜੀਤ ਸਿੰਘ ਖ਼ਾਲਸਾ ਦੀ ਜਿੱਤ ਨੇ ਸਿੱਖਾਂ ਦੇ ਦੋਨੋਂ ਧੜਿਆਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵਿਚ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ। ਸਵਰਨਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿਚ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਦੋ ਵਾਰ ਨੋਰਵਿਚ ਕਨੈਕਟੀਕਟ ਸ਼ਹਿਰ ਦੇ ਬਤੌਰ ਕੌਂਸਲਰ ਜਿੱਤ ਦਰਜ ਕਰਵਾ ਚੁੱਕੇ ਹਨ। ਸਵਰਨਜੀਤ ਸਿੰਘ ਖ਼ਾਲਸਾ ਨੇ ਅਜੋਕੇ ਸਮੇਂ ਵਿਚ ਸ਼ਾਨਦਾਰ ਜਿੱਤ ਨਾਲ ਆਪਣਾ ਨਾਮ ਇਤਿਹਾਸ ਵਿਚ ਦਰਜ ਕਰਵਾ ਲਿਆ ਹੈ। ਸਮੂਹ ਸਿੱਖ ਭਾਈਚਾਰੇ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਗੁਰਪੁਰਬ ਸਮੇਂ ਮਿਲੀ ਇਸ ਸ਼ਾਨਦਾਰ ਜਿੱਤ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਵਰਨਜੀਤ ਸਿੰਘ ਖ਼ਾਲਸਾ ਨੇ ਚੋਣ ਨਤੀਜੇ ਉਪਰੰਤ ਆਪਣੇ ਸਾਰੇ ਸਾਥੀਆਂ ਅਤੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਨਵੰਬਰ 1984 ‘ਚ ਸਿੱਖਾਂ ਦੀ ਨਸਲਕੁਸ਼ੀ ਵਿਚ ਜਥੇ. ਖਾਲਸਾ ਦਾ ਪਰਿਵਾਰ ਉੱਜੜ ਗਿਆ ਸੀ। ਪੰਜਾਬ ‘ਚ ਪਰਿਵਾਰ ਨੇ ਮੁੜ ਆਪਣੇ ਪੈਰ ਬੰਨ੍ਹੇ ਤੇ ਅੰਤ ਵਿਚ ਇਸ ਪਰਿਵਾਰ ਦਾ ਚਿਰਾਗ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਖੁੱਲ੍ਹੇ ਆਸਮਾਨ ਹੇਠ ਰੌਸ਼ਨ ਹੋਇਆ। ਸਵਰਨਜੀਤ ਸਿੰਘ ਖਾਲਸਾ 2007 ‘ਚ ਨੌਰਵਿਚ ਪਹੁੰਚਿਆ। ਉਥੇ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ ਵਿਚ ਨਾਂ ਕਮਾਇਆ। 2021 ਵਿਚ ਉਹ ਨੌਰਵਿਚ ਸਿਟੀ ਕੌਂਸਲ ਵਿਚ ਚੁਣੇ ਗਏ। 2025 ‘ਚ ਰਿਪਬਲੀਕਨ ਪੀਟਰ ਨਾਈਸਟ੍ਰੌਮ ਦੀ ਜਗ੍ਹਾ ਲੈ ਕੇ ਉਹ ਮੇਅਰ ਬਣੇ। ਚੋਣਾਂ ਵਿਚ ਡੈਮੋਕਰੇਟ ਸਵਰਨਜੀਤ ਨੇ 2458 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਰਿਪਬਲੀਕਨ ਟਰੇਸੀ ਗਾਉਲਡ ਨੂੰ 2250 ਅਤੇ ਅਣਗਿਣਤੀ ਮਾਰਸ਼ੀਆ ਵਿਲਬਰ ਨੂੰ ਸਿਰਫ਼ 110 ਵੋਟ ਪਏ।
ਅੰਮ੍ਰਿਤਧਾਰੀ ਸਵਰਨਜੀਤ ਸਿੰਘ ਖਾਲਸਾ ਦੀ ਇਹ ਜਿੱਤ ਸਿੱਖੀ ਨੂੰ ਅਮਰੀਕੀ ਡੈਮੋਕਰੇਸੀ ਦੇ ਮੰਚ ‘ਤੇ ਇਕ ਨਵੀਂ ਚਮਕ ਦਿੰਦੀ ਹਨ। ਸਵਰਨਜੀਤ ਨੇ ਨਾ ਸਿਰਫ਼ ਆਪਣਾ ਨਾਂ ਰੌਸ਼ਨ ਕੀਤਾ, ਸਗੋਂ ਸਾਰੇ ਸਿੱਖ ਪੰਥ ਨੂੰ ਇਕ ਨਵੀਂ ਰੌਸ਼ਨੀ ਦਿੱਤੀ ਕਿ ਸਰਬੱਤ ਦੇ ਭਲੇ ਦੇ ਸ਼ਾਸਤਰ ਰਾਹੀਂ ਸਿੱਖ ਸੰਸਾਰ ਦੀ ਅਗਵਾਈ ਕਰ ਸਕਦਾ ਹੈ।
ਜਲੰਧਰ ਦੇ ਸਵਰਨਜੀਤ ਸਿੰਘ ਖ਼ਾਲਸਾ ਨੇ ਨੋਰਵਿੱਚ ਕਨੈਕਟੀਕਟ ‘ਚ ਪਹਿਲੇ ਸਿੱਖ ਮੇਅਰ ਚੁਣੇ ਜਾਣ ਦਾ ਇਤਿਹਾਸ ਰਚਿਆ

