#PUNJAB

ਜਲੰਧਰ ਜ਼ਿਮਨੀ ਚੋਣ: ਭਾਜਪਾ ਵੱਲੋਂ 38 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ

ਜਲੰਧਰ, 18 ਜੂਨ (ਪੰਜਾਬ ਮੇਲ)- ਜਲੰਧਰ ਵੈਸਟ ਹਲਕੇ ਵਿਚ ਹੋਣ ਵਾਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ 38 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ, ਜੋ ਕਿ ਅਗਲੇ ਦਿਨਾਂ ਵਿਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਲਈ ਪ੍ਰਚਾਰ ਕਰਨਗੇ।
ਇਨ੍ਹਾਂ ਸਟਾਰ ਪ੍ਰਚਾਰਕਾਂ ‘ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਨਾਇਬ ਸਿੰਘ ਸੈਣੀ, ਸੌਦਨ ਸਿੰਘ, ਤਰੁਣ ਚੁੱਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਰਾਮ ਮੇਘਵਾਲ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਨੁਰਾਗ ਠਾਕੁਰ, ਸੋਮ ਪ੍ਰਕਾਸ਼, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਨਰਿੰਦਰ ਸਿੰਘ ਰੈਣਾ, ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਦਾਕਾਰਾ ਅਤੇ ਭਾਜਪਾ ਆਗੂ ਹੇਮਾ ਮਾਲਿਨੀ, ਚਰਨਜੀਤ ਸਿੰਘ ਅਟਵਾਲ, ਅਸ਼ਵਨੀ ਸ਼ਰਮਾ ਤੇ ਅਵਿਨਾਸ਼ ਰਾਏ ਖੰਨਾ ਸ਼ਾਮਲ ਹਨ।
ਇਸ ਤੋਂ ਇਲਾਵਾ ਹਰਜੀਤ ਸਿੰਘ ਗਰੇਵਾਲ, ਮਨਜਿੰਦਰ ਸਿੰਘ ਸਿਰਸਾ, ਭੋਜਪੁਰੀ ਗਾਇਕ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ, ਸ਼ਵੇਤ ਮਲਿਕ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਮਨਪ੍ਰੀਤ ਸਿੰਘ ਬਾਦਲ, ਫਤਹਿਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਰਵੀ ਕਿਸ਼ਨ, ਭੋਜਪੁਰੀ ਐਕਟਰ ਦਿਨੇਸ਼ ਲਾਲ ਯਾਦਵ ਉਰਫ ਨਿਰਹੁਆ, ਭਾਜਪਾ ਆਗੂ ਅਤੇ ਅਦਾਕਾਰਾ ਪ੍ਰੀਤੀ ਸਪਰੂ, ਮੰਤਰੀ ਸ਼੍ਰੀਨਿਵਾਸੁਲੂ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਸ਼ੀਲ ਰਿੰਕੂ ਦੇ ਨਾਂ ਵੀ ਸ਼ਾਮਲ ਹਨ।