#PUNJAB

ਜਲੰਧਰ ‘ਚ ਅਰਜਨ ਐਵਾਰਡੀ ਡੀ.ਐੱਸ.ਪੀ. ਦਲਬੀਰ ਸਿੰਘ ਦਾ ਭੇਦਭਰੀ ਹਾਲਤ ‘ਚ Murder!

-ਨਹਿਰ ‘ਚੋਂ ਮਿਲੀ ਲਾਸ਼
ਜਲੰਧਰ, 2 ਜਨਵਰੀ (ਪੰਜਾਬ ਮੇਲ)- ਜਲੰਧਰ ‘ਚ ਬੀਤੇ ਸੋਮਵਾਰ ਪੁਲਿਸ ਨੂੰ ਡੀ.ਐੱਸ.ਪੀ. ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ। ਡੀ.ਐੱਸ.ਪੀ. ਦੀ ਲਾਸ਼ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ‘ਚ ਮਿਲੀ ਸੀ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਹੁਣ ਇਸ ਮਾਮਲੇ ‘ਚ ਪੁਲਿਸ ਨੂੰ ਵੱਡੀ ਜਾਣਕਾਰੀ ਹੱਥ ਲੱਗੀ ਹੈ, ਜਿਸ ਤਹਿਤ ਡੀ.ਐੱਸ.ਪੀ. ਦਾ ਕਤਲ ਕੀਤਾ ਗਿਆ ਹੈ। ਜਾਪਦਾ ਹੈ ਕਿ ਡੀ.ਐੱਸ.ਪੀ. ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਖੋਲ੍ਹ ਵੀ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ਼ ਬਣਦਾ ਨਜ਼ਰ ਆ ਰਿਹਾ ਹੈ।
ਸੂਤਰਾਂ ਅਨੁਸਾਰ ਡੀ.ਐੱਸ.ਪੀ. ਦਲਬੀਰ ਸਿੰਘ ਦੀ ਗਰਦਨ ‘ਚ ਗੋਲੀ ਵੱਜੀ ਹੈ ਅਤੇ ਮੌਕੇ ਤੋਂ 9 ਐੱਮ.ਐੱਮ. ਦੇ ਖੋਲ੍ਹ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ ਹੋ ਗਿਆ ਹੈ। ਪੁਲਿਸ ਨੂੰ ਮਿਲੇ ਖੋਲਾਂ ਤੋਂ ਹੁਣ ਮਾਮਲੇ ‘ਚ ਸਵਾਲ ਖੜ੍ਹੇ ਹੁੰਦੇ ਹਨ ਕਿ ਜੇਕਰ ਡੀ.ਐੱਸ.ਪੀ. ਦਾ ਗੋਲੀਆਂ ਨਾਲ ਕਤਲ ਹੋਇਆ ਹੈ ਤਾਂ ਫਿਰ ਕੌਣ, ਕਦੋਂ ਤੇ ਕਿੰਨੇ ਵਜੇ ਇਹ ਵਾਰਦਾਤ ਨੂੰ ਅੰਜਾਮ ਦੇ ਗਿਆ? ਡੀ.ਐੱਸ.ਪੀ. ਦੀ ਕਿਸ ਨਾਲ ਦੁਸ਼ਮਣੀ ਸੀ, ਜਿਸ ਨੇ ਉਸ ਦਾ ਕਤਲ ਕੀਤਾ? ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਗੱਲ ਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਦੱਸ ਦੇਈਏ ਕਿ ਕਰੀਬ 16 ਦਿਨ ਪਹਿਲਾਂ ਪਿੰਡ ਮੰਡ ਵਿਚ ਡੀ.ਐੱਸ.ਪੀ. ਦਲਬੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਲਾਕੇ ਦੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਦਲਬੀਰ ਸਿੰਘ ਦਿਓਲ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਸਨ। ਵੇਟ ਲਿਫਟਿੰਗ ‘ਚ ਵੀ ਕਈ ਮੈਡਲ ਹਾਸਿਲ ਕਰ ਚੁੱਕੇ ਸਨ।