#PUNJAB

ਜਰਖੜ ਖੇਡਾਂ — 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2024 ਦਾ ਹੋਇਆ ਸਾਨਾਮਁਤਾ ਆਗਾਜ

ਉੱਘੇ ਸੰਨਤਕਾਰ ਸੰਜੂ ਧੀਰ ਨੇ ਜਰਖੜ ਅਕੈਡਮੀ ਨੂੰ ਦਿੱਤੀ 2 ਲੱਖ ਦੀ ਵਿਁਤੀ ਸਹਾਇਤਾ ,
ਮੁਁਢਲੇ ਗੇੜ ਵਿੱਚ ਅਮਰਗੜ੍ਹ, ਕਿਲਾ ਰਾਇਪੁਰ ਅਤੇ ਰਾਮਪੁਰ ਰਹੇ ਜੇਤੂ
ਲੁਧਿਆਣਾ, 5 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਦੇ ਹਿੱਸੇ ਵਜੋਂ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦਾ ਜਰਖੜ ਖੇਡ ਸਟੇਡੀਅਮ ਵਿਖੇ ਸਾਨਾਮੱਤਾ ਆਗਾਜ ਹੋਇਆ । ਇਸ ਫੈਸਟੀਵਲ ਵਿੱਚ ਸੀਨੀਅਰ ਅਤੇ ਸਬ ਜੂਨੀਅਰ ਵਰਗ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ ।
ਟੂਰਨਾਮੈਂਟ ਦਾ ਉਦਘਾਟਨ ਉੱਘੇ ਸਨਤਕਾਰ ਸ੍ਰੀ ਸੰਜੂ ਧੀਰ ਅਤੇ ਜੜਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਕੀਤਾ । ਇਸ ਮੌਕੇ ਆਏ ਮਹਿਮਾਨਾਂ ਨੇ ਗਵਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸ੍ਰੀ ਸੰਜੂ ਧੀਰ ਨੇ ਜਰਖੜ ਹਾਕੀ ਅਕੈਡਮੀ ਨੂੰ 2 ਲੱਖ ਰੁਪਏ ਦੇ ਵਿਁਤੀ ਸਹਾਇਤਾ ਅਤੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੇ 50 ਹਜਾਰ ਰੁਪਏ ਦੀ ਕਣਕ ਲੈ ਕੇ ਦਿੱਤੀ । ਇਸ ਮੌਕੇ ਰਾਜਸੀ ਨੇਤਾ ਦੀਪੂ ਘਈ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਰਮਜੀਤ ਸਿੰਘ ਨੀਟੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ,ਹਰਦੀਪ ਸਿੰਘ ਸੈਣੀ ਰੇਲਵੇ , ਮਨਜਿੰਦਰ ਸਿੰਘ ਇਆਲੀ ਠਾਕਰ ਜੀਤ ਸਿੰਘ ਦਾਦ , ਸ਼ਿੰਗਾਰਾ ਸਿੰਘ ਜਰਖੜ ਤਜਿੰਦਰ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪਰਗਟ , ਪੰਮਾ ਗਰੇਵਾਲ , ਸਾਬੀ ਜਰਖੜ ਬਲਾਕ ਪ੍ਰਧਾਨ ਆਪ ,ਅਜੀਤ ਸਿੰਘ ਲਾਂਦੀਆਂ, ਸਤਵਿੰਦਰ ਸਿੰਘ ਬੱਗਾ ਬਿੱਟੂ , ਕੁਲਦੀਪ ਸਿੰਘ ਘਵੱਦੀ ਪ੍ਰਧਾਨ ਸਪੋਰਟਸ ਹਲਕਾ ਗਿੱਲ ਆਮ ਆਦਮੀ ਪਾਰਟੀ , ਰਜਿੰਦਰ ਸਿੰਘ ਜਰਖੜ, ਜਗਦੇਵ ਸਿੰਘ ਜਰਖੜ, ਗੁਰਵਿੰਦਰ ਸਿੰਘ ਕਿਲਾ ਰਾਇਪੁਰ, ਮਨਦੀਪ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅੱਜ ਖੇਡੇ ਗਏ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਐਚਟੀਸੀ ਰਾਮਪੁਰ ਨੇ ਯੰਗ ਕਲੱਬ ਓਟਾਲਾ ਨੂੰ 8-3 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਗੋਲਕੀਪਰ ਕਿਰਨਦੀਪ ਸਿੰਘ “ਹੀਰੋ ਆਫ ਦਾ ਮੈਚ” ਬਣਿਆ । ਦੂਜੇ ਮੈਚ ਵਿੱਚ ਸਪੋਰਟ ਸੈਂਟਰ ਕਿਲਾ ਰਾਇਪਰ ਨੇ ਅਮਰਗੜ੍ਹ ਨਾਲ ਨਿਰਧਾਰਤ ਸਮੇਂ ਤੱਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸਊਟ ਆਊਟ ਵਿਁਚ 4-3 ਨਾਲ ਮੈਚ ਜਿੱਤਿਆ ਕਿਲਾ ਰਾਏਪੁਰ ਦਾ ਗੋਲਕੀਪਰ ਅਟਲ ਦੇਵ ਚਾਹਲ ਨੇ ਹੀਰੋ ਆਫ ਦਾ ਮੈਚ ਦਾ ਐਵਾਰਡ ਜਿੱਤਿਆ ਜੂਨੀਅਰ ਵਰਗ ਵਿੱਚ ਰਾਮਪੁਰ ਸੈਂਟਰ ਨੇ ਭਵਾਨੀਗੜ੍ਹ ਨੂੰ 6-3 ਗੋਲਾਂ ਨਾਲ ਹਰਾਇਆ। ਰਾਮਪੁਰ ਦੇ ਗੁਰਕੀਰਤ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ, ਜਦਕਿ ਦੂਸਰੇ ਮੈਚ ਵਿੱਚ ਰਾਮਪੁਰ ਛੰਨਾ ਮਲੇਰਕੋਟਲਾ ਨੇ ਕਿਲਾ ਰਾਇਪੁਰ ਹਾਕੀ ਸੈਂਟਰ ਨੂੰ 5-3 ਨਾਲ਼ ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ ਰਾਮਪੁਰ ਦਾ ਰਣਵੀਰ ਸਿੰਘ ਸਿੰਘ ਹੀਰੋ ਆਫ ਦਾ ਮੈਚ ਬਣਿਆ । ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਲੀਗ ਦੇ ਮੈਚ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਖੇਡੇ ਖੇਡੇ ਜਾਇਆ ਕਰਨਗੇ, ਜਦਕਿ ਇਸ ਲੀਗ ਦਾ ਫਾਈਨਲ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ ।