379 ਯਾਤਰੀ ਸੁਰੱਖਿਅਤ ਪਰ ਅਮਲੇ ਦੇ 5 ਮੈਂਬਰਾਂ ਦੀ ਮੌਤ
ਟੋਕੀਓ, 2 ਜਨਵਰੀ (ਪੰਜਾਬ ਮੇਲ)- ਜਾਪਾਨ ਦੇ ਤੱਟ ਰੱਖਿਅਕਾਂ ਨੇ ਕਿਹਾ ਕਿ ਟੋਕੀਓ ਦੇ ਹਨੇਦਾ ਹਵਾਈ ਅੱਡੇ ‘ਤੇ ਉਸ ਦੇ ਜਹਾਜ਼ ਅਤੇ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ ਹੋ ਗਈ। ਇਸ ਕਾਰਨ ਉਸ ਦੇ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਟੱਕਰ ਬਾਅਦ ਕਾਰਨ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਕੋਸਟ ਗਾਰਡ ਦੇ ਬੁਲਾਰੇ ਯੋਸ਼ਿਨੋਰੀ ਯਾਨਾਗਿਸ਼ਿਮਾ ਨੇ ਤੱਟ ਰੱਖਿਅਕ ਜਹਾਜ਼ ਐੱਮਏ722 ਅਤੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਵਿਚਾਲੇ ਟੱਕਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਪਾਇਲਟ ਨੂੰ ਬਾਹਰ ਕੱਢ ਲਿਆ ਹੈ ਪਰ ਪੰਜ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ। ਯਾਤਰੀ ਜਹਾਜ਼ ਦੇ 379 ਯਾਤਰੀਆਂ ਨੂੰ ਜਹਾਜ਼ ਨੂੰ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਕੱਢਣ ਦੀ ਸੂਚਨਾ ਹੈ।