#AMERICA

ਜਨ ਸਿਹਤ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਤੇਲਗੂ ਵਿਗਿਆਨੀ ਡਾ. ਕ੍ਰਿਸ਼ਨਾ ਐਲਾ ਦਾ ਸਨਮਾਨ

ਵਾਸ਼ਿੰਗਟਨ, 27 ਮਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤ ਦੇ ਬਾਇਓਟੈਕ ਤੇਲਗੂ ਡਾ: ਕ੍ਰਿਸ਼ਨਾ ਐਲਾ ਨੂੰ ਬਲੂਮਬਰਗ ਸਕੂਲ ਕਨਵੋਕੇਸ਼ਨ ਵਿੱਚ ਹੋਏ ਇਕ ਸਮਾਰੋਹ ਵਿੱਚ ਸਨਮਾਨ ਦਿੱਤਾ ਗਿਆ। ਇਹ ਪੁਰਸਕਾਰ ਭਾਰਤ ਦੇ ਬਾਇਓਟੈਕ ਦੇ ਕਾਰਜਕਾਰੀ ਚੇਅਰਮੈਨ ਕ੍ਰਿਸ਼ਨਾ ਐਲਾ ਦੇ ਜਨਤਕ ਸਿਹਤ ਵਿੱਚ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਦਿੱਤਾ ਗਿਆ ਹੈ। ਕੋਰੋਨਾ ਦੇ ਦੌਰਾਨ ਉਹਨਾਂ ਵੱਲੋ ਇਕ ਟੀਕਾ ਵਿਕਸਤ ਕੀਤਾ ਗਿਆ ਸੀ ਜਿਸ ਨੇ ਕੋਵਿਡ ਦੀ ਗੰਭੀਰਤਾ ਨੂੰ ਉਸ ਟੀਕੇ ਨੇ ਕੋਰੋਨਾ ਨੂੰ ਘੱਟ ਕੀਤਾ ਸੀ।ਪੁਰਸਕਾਰ ਪ੍ਰਾਪਤ ਕਰਨ ਵਾਲੇ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਇਹ ਵੱਕਾਰੀ ਪੁਰਸਕਾਰ ਭਾਰਤ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਸ ਨੇ ਵਿਸ਼ਵ ਵਿੱਚ ਵਿਗਿਆਨ ਅਤੇ ਖੋਜ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਭਾਰਤੀ ਵਿਗਿਆਨੀਆਂ ਦੀ ਟੀਮ ਲਈ ਇੱਕ ਦੁਰਲੱਭ ਸਨਮਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਮੋਨੋਕਲੋਨਲ ਐਂਟੀਬਾਡੀਜ਼ ਦੇ ਵਿਕਾਸ ਲਈ ਕਾਫੀ ਖੋਜ ਕੀਤੀ ਹੈ ਅਤੇ ਵੈਕਸੀਨ ਵੀ ਬਣਾਈ ਹੈ। ਜੋ ਭਾਰਤ ਨੇ 125 ਦੇਸ਼ਾਂ ਲਈ ਵੈਕਸੀਨ ਭੇਜੀ ਸੀ। ਇਸ ਦੌਰਾਨ, ਡਾ:mਏਲਾ ਦੀ ਅਗਵਾਈ ਵਾਲੀ ਭਾਰਤ ਬਾਇਓਟੈਕ ਕੋਲ 220 ਪੇਟੈਂਟ, 20 ਟੀਕੇ ਅਤੇ ਬਾਇਓ ਥੈਰੇਪਿਊਟਿਕਸ ਹਨ। ਕੋਵੈਕਸਿਨ ਨੇ ਕੋਵਿਡ ਦੌਰਾਨ ਟੀਕੇ ਤਿਆਰ ਕੀਤੇ ਸਨ। ਕੋਵਿਡ ਦੇ ਨਿਯੰਤਰਣ ਅਧੀਨ ਘਰੇਲੂ ਤੌਰ ‘ਤੇ ਤਿਆਰ ਕੀਤਾ ਗਿਆ ਇਹ ਟੀਕਾ ਸੀ। ਭਾਰਤ ਦੇ ਹੈਦਰਾਬਾਦ ਨੇ 125 ਦੇਸ਼ਾਂ ਨੂੰ ਵੈਕਸੀਨ ਦੀ ਉਸ ਸਮੇਂ ਸਪਲਾਈ ਕੀਤੀ ਸੀ। ਅਤੇ ਦੁਨੀਆ ਭਰ ਵਿੱਚ ਵੈਕਸੀਨ ਦੀਆਂ 9 ਬਿਲੀਅਨ ਖੁਰਾਕਾਂ ਵੀ ਵੰਡੀਆਂ ਗਈਆਂ ਸਨ।