#PUNJAB

ਜਗਰੂਪ ਸਿੰਘ ਜਰਖੜ ਨੂੰ ਆਮ ਆਦਮੀ ਪਾਰਟੀ ਦੇ ਸਟੇਟ ਵਾਈਸ President ਬਣਨ ‘ਤੇ ਮੁਬਾਰਕਾਂ

ਲੁਧਿਆਣਾ, 2 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਪੰਜਾਬ ਵੱਲੋਂ ਉੱਘੇ ਖੇਡ ਪ੍ਰਮੋਟਰ, ਖੇਡ ਲੇਖਕ ਅਤੇ ਪਾਰਟੀ  ਨਾਲ ਲੰਬੇ ਸਮੇਂ ਤੋਂ ਜੁੜੇ ਪਾਰਟੀ ਪ੍ਰਤੀ ਸਮਰਪਿਤ ਆਗੂ ਜਗਰੂਪ ਸਿੰਘ ਜਰਖੜ ਨੂੰ ਸਟੇਟ ਵਾਈਸ ਪ੍ਰੈਜੀਡੈਂਟ ਸਪੋਰਟਸ ਵਿੰਗ ਬਣਾਉਣ ‘ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ, ਸਟੇਟ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਰਕਿੰਗ ਸਟੇਟ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈੱਡ ਅਤੇ ਹੋਰ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਸਪੋਰਟਸ ਵਿੰਗ ਦੇ ਸਟੇਟ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਵਿਧਾਇਕ ਅਤੇ ਲੋਕ ਸਭਾ ਦੇ ਕੈਂਡੀਡੇਟ ਅਸ਼ੋਕ ਪ੍ਰੋਸਰ ਪੱਪੀ ਸ਼ਾਹਪੁਰੀਆ, ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਵਿਧਾਇਕ ਦਲਜੀਤ ਸਿੰਘ ਭੋਲਾ, ਵਿਧਾਇਕ ਜਗਤਾਰ ਸਿੰਘ ਦਿਆਲਪੁਰ, ਸਮਰਾਲਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾਂ, ਵਿਧਾਇਕ ਮਦਨ ਲਾਲ ਬੱਗਾ, ਜ਼ਿਲ੍ਹਾ ਲੁਧਿਆਣਾ ਦੇ ਖੇਡ  ਵਿੰਗ ਦੇ ਪ੍ਰਧਾਨ ਸੋਨੀਆ ਅਲੱਗ, ਧਰਮਿੰਦਰ ਸਿੰਘ ਕੋਆਰਡੀਨੇਟਰ ਵਿਧਾਨ ਸਭਾ ਆਤਮ ਨਗਰ, ਕਮਲ ਨੇਗੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸ਼ਿੰਦਾ ਲਹਿਰਾ ਹੋਰ ਆਗੂਆਂ ਨੇ ਜਗਰੂਪ ਸਿੰਘ ਜਰਖੜ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਕਾਮਯਾਬੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਆਖਿਆ ਕਿ ਜਗਰੂਪ ਸਿੰਘ ਜਰਖੜ ਦੀ ਸ਼ਮੂਲੀਅਤ ਨਾਲ ਆਮ ਆਦਮੀ ਪਾਰਟੀ ਦਾ ਖੇਡ ਵਿੰਗ ਹੋਰ ਵੱਡੇ ਪੱਧਰ ‘ਤੇ ਮਜ਼ਬੂਤ ਹੋਵੇਗਾ। ਇਸ ਮੌਕੇ ਪਾਰਟੀ ਦੇ ਹੋਰ ਨਵੇਂ ਬਣੇ ਅਹੁਦੇਦਾਰ ਪ੍ਰਦੀਪ ਅੱਪੂ ਨੂੰ ਸਟੇਟ ਸਕੱਤਰ ਸਪੋਰਟਸ ਵਿੰਗ, ਕੁਲਦੀਪ ਸਿੰਘ ਗਿੱਲ ਘਵੱਦੀ ਨੂੰ ਹਲਕਾ ਗਿੱਲ ਸਪੋਰਟਸ ਵਿੰਗ ਦਾ ਪ੍ਰਧਾਨ ਬਨਣ ‘ਤੇ ਵੀ ਮੁਬਾਰਕਬਾਦ ਦਿੱਤੀ।