ਹੇਵਰਡ, 9 ਜੁਲਾਈ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ 13 ਜੁਲਾਈ 2025 (ਐਤਵਾਰ) ਨੂੰ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਸ਼ਾਇਰ ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਗੋਸ਼ਟੀ ਕੀਤੀ ਜਾਏਗੀ। ਇਹ ਬੈਠਕ ਸੈਫਾਇਰ ਬੈਂਕੁਇਟ ਹਾਲ, 24989 Santa Clara St, Hayward, California ਵਿਚ ਦੁਪਹਿਰ 12 ਵਜੇ ਸ਼ੁਰੂ ਹੋਏਗੀ।
ਇਹ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਦੱਸਿਆ ਹੈ ਕਿ ਜਗਜੀਤ ਨੌਸ਼ਹਿਰਵੀ ਲੰਮੇਂ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜਿਆ ਹੋਇਆ ਹੈ। ਉਹ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੀਫ਼ੋਰਨੀਆ ਦਾ ਮੁੱਢਲਾ ਮੈਂਬਰ ਹੈ ਅਤੇ ਕਈ ਵਰ੍ਹਿਆਂ ਤੋਂ ਇਸ ਦੇ ਜਰਨਲ ਸਕੱਤਰ ਵੱਜੋਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ‘ਹਾਲ ਉਥਾਈਂ ਕਹੀਏ’ ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਸ਼ਾਮਲ ਹਨ। ਸਾਹਿਤਕ ਹਲਕਿਆਂ ਵਿਚ ਇਸ ਕਿਤਾਬ ਦਾ ਵਿਸ਼ੇਸ਼ ਚਰਚਾ ਹੈ। ਵਿਪਸਾਅ ਜਗਜੀਤ ਦੀ ਇਸ ਪ੍ਰਾਪਤੀ ‘ਤੇ ਮਾਣ ਕਰਦੀ ਹੈ।
ਇਸ ਬੈਠਕ ਦੇ ਅੰਤ ਵਿਚ ਕਵੀ ਦਰਬਾਰ ਹੋਵੇਗਾ, ਜਿਸ ਵਿਚ ਹਾਜ਼ਰ ਸ਼ਾਇਰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ।
ਜਗਜੀਤ ਨੌਸ਼ਹਿਰਵੀ ਦੇ ਕਾਵਿ-ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਚਰਚਾ 13 ਜੁਲਾਈ ਨੂੰ
