ਨਕਸਲੀ ਇਲਾਕਿਆਂ ’ਤੇ ਕਾਰਵਾਈ ਕਰ ਕੇ ਪਰਤ ਰਹੇ ਸੁਰੱਖਿਆ ਬਲਾਂ ’ਤੇ ਹਮਲਾ ਕੀਤਾ
ਜਗਦਲਪੁਰ, 18 ਜੁਲਾਈ (ਪੰਜਾਬ ਮੇਲ)- ਇਥੋਂ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵੱਲੋਂ ਵਿਛਾਈ ਗਈ ਆਈਈਡੀ ਦੀ ਲਪੇਟ ਵਿਚ ਆਉਣ ਕਾਰਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਜ਼ਖ਼ਮੀ ਹੋ ਗਏ। ਇਹ ਜਵਾਨ ਐਂਟੀ ਨਕਸਲੀ ਅਪਰੇਸ਼ਨ ਤੋਂ ਪਰਤ ਰਹੇ ਸਨ ਕਿ ਬੀਜਾਪੁਰ ਦੇ ਤਰੇਮ ਇਲਾਕੇ ਵਿਚ ਆਈਈਡੀ ਦਾ ਧਮਾਕਾ ਹੋ ਗਿਆ। ਪੁਲੀਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਬੀਜਾਪੁਰ, ਸੁਕਮਾ ਤੇ ਦਾਂਤੇਵਾੜਾ ਵਿਚ ਵੱਡੀ ਗਿਣਤੀ ਨਕਸਲੀ ਮੌਜੂਦ ਸਨ। ਇਸ ਸੂਚਨਾ ਦੇ ਆਧਾਰ ’ਤੇ ਐਸਟੀਐਫ, ਡੀਆਰਜੀ, ਕੋਬਰਾ ਤੇ ਸੀਆਰਪੀਐਫ ਦੀਆਂ ਟੀਮਾਂ ਸਾਂਝੇ ਅਪਰੇਸ਼ਨ ਲਈ ਗਈਆਂ ਸਨ। ਸ਼ਹੀਦ ਹੋਣ ਵਾਲੇ ਜਵਾਨਾਂ ਦੀ ਪਛਾਣ ਭਰਤ ਸਾਹੂ ਤੇ ਸਤਅਰ ਸਿੰਘ ਕਾਂਗੇ ਵਜੋਂ ਹੋਈ ਹੈ।