#AMERICA

ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਨੇ ਆਪਣੇ ਸੀ.ਈ.ਓ. ਸੈਮ ਓਲਟਮੈਨ ਨੂੰ ‘ਬੇਭਰੋਸਗੀ’ ਕਾਰਨ ਹਟਾਇਆ

ਸਾਨ ਫਰਾਂਸਿਸਕੋ, 18 ਨਵੰਬਰ (ਪੰਜਾਬ ਮੇਲ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਤੇ ਆਧਾਰਿਤ ਪਲੇਟਫਾਰਮ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਆਪਣੇ ਸਹਿ ਬਾਨੀ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੈਮ ਓਲਟਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਬੋਰਡ ਨੂੰ ਹੁਣ ਓਪਨ ਏ.ਆਈ. ਦੀ ਅਗਵਾਈ ਕਰਨ ਦੀ ਉਸ ਦੀ ਯੋਗਤਾ ’ਤੇ ਭਰੋਸਾ ਨਹੀਂ ਹੈ।’’ ਓਪਨ ਏ.ਆਈ. ਦੀ ਮੁੱਖ ਤਕਨਾਲੋਜੀ ਅਧਿਕਾਰੀ ਮੀਰਾ ਮੂਰਤੀ ਨੂੰ ਤੁਰੰਤ ਅੰਤਰਿਮ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ।