#EUROPE

ਚੀਨ ਵੱਲੋਂ 2 ਅਮਰੀਕੀ ਕੰਪਨੀਆਂ ‘ਤੇ ਪਾਬੰਦੀ

ਪੇਈਚਿੰਗ, 12 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਅਮਰੀਕਾ ਦੀਆਂ ਦੋ ਕੰਪਨੀਆਂ ‘ਤੇ ਅੱਜ ਪਾਬੰਦੀ ਲਗਾ ਦਿੱਤੀ ਹੈ। ਕੰਪਨੀਆਂ ਦੇ ਤਾਇਵਾਨ ਨੂੰ ਹਥਿਆਰਾਂ ਦੀ ਵਿਕਰੀ ਦੀ ਹਮਾਇਤ ਕਰਨ ਦਾ ਦਾਅਵਾ ਕਰਦਿਆਂ ਇਹ ਪਾਬੰਦੀ ਲਾਈ ਗਈ ਹੈ। ਸਵੈਸ਼ਾਸਿਤ ਟਾਪੂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਤਾਕਤ ਦੇ ਜ਼ੋਰ ‘ਤੇ ਉਸ ਨੂੰ ਵਾਪਸ ਹਾਸਲ ਕਰ ਸਕਦਾ ਹੈ। ਐਲਾਨ ਅਨੁਸਾਰ ਚੀਨ ‘ਚ ਮੌਜੂਦ ਜਨਰਲ ਐਟੋਮਿਕਸ ਏਅਰੋਨੌਟਿਕਲ ਸਿਸਟਮਜ਼ ਅਤੇ ਜਨਰਲ ਡਾਇਨੈਮਿਕਸ ਲੈਂਡ ਸਿਸਟਮਜ਼ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਕੰਪਨੀਆਂ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਦੇ ਵੀ ਦੇਸ਼ ‘ਚ ਦਾਖਲ ਹੋਣ ‘ਤੇ ਵੀ ਰੋਕ ਰਹੇਗੀ। ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਚੀਨ ਅੰਦਰ ਕੰਪਨੀਆਂ ਕੋਲ ਕੀ-ਕੀ ਹੈ।