ਮਿਲਪੀਟਸ, 10 ਜੁਲਾਈ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਸਿੰਘ ਸਭਾ, ਬੇ ਏਰੀਆ, ਮਿਲਪੀਟਸ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਰੋਹ ਬੀਤੇ ਐਤਵਾਰ ਹੋਇਆ। 362 S Milpitas Blvd, Milpitas, CA 95035 ਵਿਖੇ ਸਥਾਪਿਤ ਇਸ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਮੌਕੇ ਤਿੰਨ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ। ਇਸ ਉਪਰੰਤ ਕੀਰਤਨ ਦਰਬਾਰ ਹੋਇਆ, ਜਿਸ ਦੌਰਾਨ ਡਾ. ਗੁਰਨਾਮ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਅਤੇ ਭਾਈ ਹਰਪ੍ਰੀਤ ਸਿੰਘ ਜੰਮੂ ਨੇ ਗੁਰਬਾਣੀ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਅਮਰੀਕ ਸਿੰਘ ਨੇ ਕਥਾ ਰਾਹੀਂ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਡਾ. ਗੁਰਨਾਮ ਸਿੰਘ ਨੇ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਕੀਰਤਨ ਅਤੇ ਤੰਤੀ ਸਾਜ਼ਾਂ ਦੀ ਸਿੱਖਿਆ ਦੇਣ ਦੀ ਪੇਸ਼ਕਸ਼ ਕੀਤੀ।
ਜਸਵੰਤ ਸਿੰਘ ਹੋਠੀ, ਬਲਬੀਰ ਸਿੰਘ ਢਿੱਲੋਂ, ਜੰਗ ਸਿੰਘ ਬਦੇਸ਼ਾ, ਅਜਮੇਰ ਸਿੰਘ ਨਿੱਝਰ, ਡਾ. ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਬਦੇਸ਼ਾ ਨੇ ਇਸ ਕਾਰਜ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਜਮੇਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਸੁਖਦੇਵ ਸਿੰਘ, ਰਾਏ ਬਿਲਾਲ ਭੱਟੀ (ਪਾਕਿਸਤਾਨ), ਮਿਲਪੀਟਸ ਸ਼ਹਿਰ ਦੇ ਮੇਅਰ ਅਤੇ ਕੌਂਸਲਰ, ਰਾਜ ਚਾਹਲ, ਮੇਅਰ ਸਨੀ ਧਾਲੀਵਾਲ, ਜਸਵਿੰਦਰ ਸਿੰਘ ਜੰਡੀ, ਡਾ. ਕੁਲਵੰਤ ਗਿੱਲ, ਮਹਿੰਦਰ ਸਿੰਘ ਮਾਨ (ਅਟਾਰਨੀ), ਕਸ਼ਮੀਰ ਸਿੰਘ ਸ਼ਾਹੀ, ਸੁਰਿੰਦਰ ਸਿੰਘ ਅਟਵਾਲ, ਅਜਮੇਰ ਸਿੰਘ, ਜਸਦੇਵ ਸਿੰਘ, ਬਲਜੀਤ ਸਿੰਘ, ਰਾਜਾ ਸਿੰਘ ਅਤੇ ਗੁਲਵੰਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪਿਛਲੇ ਲੰਮੇ ਸਮੇਂ ਤੋਂ ਇਥੇ ਸੇਵਾਵਾਂ ਕਰਦੇ ਆ ਰਹੇ ਇੰਦਰਜੀਤ ਸਿੰਘ ਸਿੱਧੂ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਹੋਏ ਸਨ। ਜਸਵੰਤ ਸਿੰਘ ਹੋਠੀ ਨੇ ਦੱਸਿਆ ਕਿ ਸੰਗਤਾਂ ਦੇ ਵੱਧਦੇ ਹੋਏ ਇਕੱਠੇ ਨੂੰ ਦੇਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਨਾਲ ਸੰਗਤਾਂ ਨੂੰ ਹੋਰ ਵੀ ਵੱਧ ਗਿਣਤੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਮੌਕਾ ਮਿਲੇਗਾ। ਇਸ ਦੌਰਾਨ ਵੱਖ-ਵੱਖ ਆਗੂਆਂ ਅਤੇ ਗੁਰੂਘਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਜਸਵੰਤ ਸਿੰਘ ਹੋਠੀ ਹੋਰਾਂ ਨੇ ਬਾਖੂਬੀ ਨਿਭਾਈ।