#CANADA

ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਨਵਾਂ ਸਾਲ

ਸਰੀ, 5 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਨਵੇਂ ਸਾਲ ਦੀ ਆਮਦ ਦਾ ਦਿਨ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨਵੇਂ ਸਾਲ ਦੇ ਸੰਬੰਧ ਵਿਚ ਦਸੰਬਰ 31 ਦੀ ਸ਼ਾਂਮ ਨੂੰ ਗੁਰਦੁਆਰਾ ਸਾਹਿਬ ਵਿਚ ਰਹਿਰਾਸ ਦੇ ਪਾਠ ਉਪਰੰਤ ਸਵੇਰ ਦੇ 12:15 ਤੀਕ ਕੀਰਤਨ ਦਰਬਾਰ ਸਜਾਏ ਗਏ। ਭਰੇ ਦਰਬਾਰ ਵਿਚ ਸੰਗਤਾਂ ਨੇ ਕੀਰਤਨ ਦਾ ਰਸ ਮਾਣਦਿਆਂ 2023 ਨੂੰ ਅਲਵਿਦਾ ਕਿਹਾ ਤੇ 2024 ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰ ਕੇ ਜੈਕਾਰਿਆਂ ਨਾਲ ਜੀ ਆਇਆਂ ਕਿਹਾ ਅਤੇ ਕਾਮਨਾ ਕੀਤੀ ਕਿ ਇਹ ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇਸੰਸਾਰ ਵਿਚ ਸੁੱਖ ਸ਼ਾਂਤੀ ਵਰਤੇਸੰਸਾਰ ਵਿਚ ਚੱਲ ਰਹੇ ਜੰਗਾਂ ਯੁੱਧਾਂ ਤੋਂ ਆਮ ਖ਼ਲਕਤ ਨੂੰ ਛੁਟਕਾਰਾ ਮਿਲੇਪੰਥ ਵਿਚ ਏਕਤਾ ਹੋਵੇ ਅਤੇ ਸੰਸਾਰ ਵਿਚ ਖਾਲਸਾਈ ਨਿਸ਼ਾਨ ਝੂਲਣ ਵਿਚ ਹੋਰ ਵਾਧਾ ਹੋਵੇ। ਨਵੇਂ ਸਾਲ ਤੇ ਸਵੇਰ ਤੋਂ ਲੈ ਕੇ ਰਾਤ ਦੇ ਸਾਢੇ ਅੱਠ ਵਜੇ ਤੱਕ ਕਥਾ ਤੇ ਕੀਰਤਨ ਦਰਬਾਰ ਚੱਲਦੇ ਰਹੇ।

ਦੋਹਾਂ ਦਿਨਾਂ ਦੇ ਸਮਾਗਮਾਂ ਵਿਚ ਗੁਰਦੁਆਰਾ ਸਾਹਿਬ ਦੇ ਗਿਆਨੀ ਬਤਿੰਦਰਜੀਤ ਸਿੰਘ ਤੇ ਗੁਲਾਬ ਸਿੰਘ ਨੇ ਆਪਣੀਆਂ ਸੇਵਾਵਾਂ ਰਾਹੀਂਗਿਆਨੀ ਕੁਲਵੰਤ ਸਿੰਘ ਤੇ ਸਤਵਿੰਦਪਾਲ ਸਿੰਘ ਨੇ ਕਥਾ ਰਾਹੀਂਬੀਬੀਆਂ ਤੇ ਬੱਚੀਆਂ (ਪੁਨੀਤ ਤੇ ਜੈਯਾ) ਅਤੇ ਰਾਗੀ ਜੱਥਿਆਂ ਭਾਈ ਇਕਬਾਲ ਸਿੰਘਭਾਈ ਸਰਬਜੀਤ ਸਿੰਘ ਤੇ ਭਾਈ ਅਮਰੀਕ ਸਿੰਘ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਇਆਂ ਸਾਰੇ ਹੀ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ