#AMERICA

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਦੂਸਰਾ ਹੋਲਾ-ਮਹੱਲਾ ਨਗਰ ਕੀਰਤਨ 24 ਮਾਰਚ ਨੂੰ

ਸੈਕਰਾਮੈਂਟੋ, 31 ਜਨਵਰੀ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਦੂਸਰਾ ਹੋਲਾ-ਮਹੱਲਾ ਨਗਰ ਕੀਰਤਨ 24 ਮਾਰਚ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਗੁਰਦੁਆਰਾ ਸਾਹਿਬ ਦੇ ਹਾਲ ਵਿਚ 1 ਮਾਰਚ, ਦਿਨ ਸ਼ੁੱਕਰਵਾਰ ਤੋਂ ਸਮਾਗਮ ਸ਼ੁਰੂ ਹੋਣਗੇ ਅਤੇ ਰੋਜ਼ਾਨਾ ਸ਼ਾਮ ਨੂੰ ਕੀਰਤਨੀ ਜੱਥੇ ਅਤੇ ਕਥਾਵਾਚਕ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਵਿਚ ਭਾਈ ਹਰਜੀਤਪਾਲ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ ਕਥਾਵਾਚਕ, ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਮਾਹਲ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਹਰਪ੍ਰੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਆਈਆਂ ਸੰਗਤਾਂ ਨੂੰ ਕਥਾ, ਕੀਰਤਨ ਰਾਹੀਂ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਵਿਖੇ 22 ਮਾਰਚ, ਦਿਨ ਸ਼ੁਕਰਵਾਰ ਨੂੰ ਆਤਿਸ਼ਬਾਜ਼ੀ ਹੋਵੇਗੀ। 23 ਮਾਰਚ, ਦਿਨ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ। 24 ਮਾਰਚ, ਦਿਨ ਐਤਵਾਰ ਨੂੰ ਠੀਕ ਸਵੇਰੇ 10 ਵਜੇ ਨਗਰ ਕੀਰਤਨ ਆਰੰਭ ਹੋਵੇਗਾ। ਨਗਰ ਕੀਰਤਨ ਦਾ ਪੈਂਡਾਂ 6 ਮੀਲ ਲੰਮਾ ਹੋਵੇਗਾ। ਬਰਾਡਸ਼ਾਅ ਰੋਡ ਤੋਂ ਵਿਨਟੇਜ ਪਾਰਕ ਅਤੇ ਐਲਕ ਗਰੋਵ ਫਲੋਰਿਨ ਰੋਡ ਤੋਂ ਹੁੰਦਾ ਹੋਇਆ ਗਰਬਰ ਰੋਡ ਤੋਂ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਇਸ ਮੌਕੇ ਗਤਕੇ ਦੇ ਜੌਹਰ ਵੀ ਦਿਖਾਏ ਜਾਣਗੇ। ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਹੈ, ਜਿੱਥੇ ਬੱਸਾਂ ਰਾਹੀਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ ਜਾਵੇਗਾ। ਆਪ ਸਮੂਹ ਸੰਗਤ ਅੱਗੇ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਜਾਣਕਾਰੀ ਲਈ ਸਫਾ ਨੰਬਰ 16 ‘ਤੇ ਲੱਗੇ ਇਸ਼ਤਿਹਾਰ ਨੂੰ ਦੇਖੋ ਜੀ।