#AMERICA

ਗੁਰਜੀਤ ਸਿੰਘ ਸਰਾਏ ਨੇ ਸੈਨਵਾਕੀਨ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

ਸਟਾਕਟਨ, 18 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਗੁਰਜੀਤ ਸਿੰਘ ਸਰਾਏ ਨੂੰ ਸੈਨਵਾਕੀਨ ਸੁਪੀਰੀਅਰ ਕੋਰਟ ਬੈਂਚ ਦਾ ਜੱਜ ਨਿਯੁਕਤ ਕੀਤਾ ਹੈ। ਇਨ੍ਹਾਂ ਦੀ ਨਿਯੁਕਤੀ ਕੁੱਝ ਸਮਾਂ ਪਹਿਲਾਂ ਹੋ ਗਈ ਸੀ। ਪਰ ਹੁਣ ਅਮਲੀ ਤੌਰ ‘ਤੇ ਇਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਤੇ ਗੁਰਜੀਤ ਸਿੰਘ ਸਰਾਏ ਪੱਕੇ ਤੌਰ ‘ਤੇ ਜੱਜ ਬਣ ਗਏ ਹਨ।
ਗੁਰਜੀਤ ਸਿੰਘ ਸਰਾਏ ਪਿਛਲੇ ਲਗਭਗ 15 ਸਾਲਾਂ ਤੋਂ ਇੱਥੇ ਵਕਾਲਤ ਕਰ ਰਹੇ ਸਨ। ਉਨ੍ਹਾਂ ਨੇ ਚੈਪਮੈਨ ਯੂਨੀਵਰਸਿਟੀ ਸਕੂਲ ਆਫ ਲਾਅ ਤੋਂ ਜਿਊਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ। ਸੈਨਵਾਕੀਨ ਕਾਉਂਟੀ ‘ਚ ਉਹ ਪਹਿਲੇ ਸਿੱਖ ਅਮਰੀਕਨ ਵਜੋਂ ਜੱਜ ਦੀ ਸੇਵਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਨੂੰ ਇਹ ਅਹੁਦਾ ਜੱਜ ਰੌਬਿਨ ਐਪਲ ਦੇ ਰਿਟਾਇਰ ਹੋਣ ਤੋਂ ਬਾਅਦ ਪ੍ਰਾਪਤ ਹੋਇਆ ਹੈ। ਗੁਰਜੀਤ ਸਿੰਘ ਸਰਾਏ 1 ਜਨਵਰੀ 2025 ਤੋਂ ਆਪਣਾ ਅਹੁਦਾ ਸੰਭਾਲਣਗੇ।
ਗੁਰਜੀਤ ਸਿੰਘ ਸਰਾਏ ਦੀ ਨਿਯੁਕਤੀ ‘ਤੇ ਕਰਨੈਲ ਸੰਧੂ (ਟਰੇਸੀ), ਸਤਨਾਮ ਸਿੰਘ ਸੰਧੂ, ਹਰਮੇਸ਼ ਸਿੰਘ, ਸੁਰਿੰਦਰ ਸਿੰਘ ਛਿੰਦਾ ਅਟਵਾਲ, ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਜੌਹਨ ਸਿੰਘ ਗਿੱਲ ਨੇ ਵਧਾਈ ਦਿੱਤੀ।

ਗੁਰਜੀਤ ਸਿੰਘ ਸਰਾਏ ਨੇ ਸੈਨਵਾਕੀਨ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ