#INDIA

ਗੁਜਰਾਤ ਸੀ.ਆਈ.ਡੀ. ਵੱਲੋਂ ਫਰਾਂਸ ਤੋਂ ਪਰਤੇ ਯਾਤਰੀਆਂ ਦੇ ਬਿਆਨ ਦਰਜ

-ਮਨੁੱਖੀ ਤਸਕਰੀ ਦੇ ਸ਼ੱਕ ਹੇਠ ਜਹਾਜ਼ ਨੂੰ ਮੁੰਬਈ ਮੋੜਨ ਦਾ ਮਾਮਲਾ
ਅਹਿਮਦਾਬਾਦ, 6 ਜਨਵਰੀ (ਪੰਜਾਬ ਮੇਲ)- ਨਿਕਾਰਾਗੁਆ ਜਾ ਰਹੀ ਉਡਾਣ ਜਿਸ ਨੂੰ ਫਰਾਂਸ ਨੇ ਭਾਰਤ ਵਾਪਸ ਭੇਜ ਦਿੱਤਾ ਸੀ, ਵਿਚ ਸਵਾਰ ਗੁਜਰਾਤ ਦੇ 66 ਯਾਤਰੀਆਂ ਦੇ ਬਿਆਨ ਸੀ.ਆਈ.ਡੀ. ਨੇ ਦਰਜ ਕਰ ਲਏ ਹਨ। ਦੱਸਣਯੋਗ ਹੈ ਕਿ ਗੁਜਰਾਤ ਸੀ.ਆਈ.ਡੀ. ਕਥਿਤ ਤੌਰ ‘ਤੇ ਮਨੁੱਖੀ ਤਸਕਰੀ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰੋਮਾਨੀਆ ਦੀ ਇਕ ਚਾਰਟਰ ਕੰਪਨੀ ਵੱਲੋਂ ਚਲਾਈ ਜਾ ਰਹੀ ਉਡਾਣ 21 ਦਸੰਬਰ ਨੂੰ ਪੈਰਿਸ ਨੇੜੇ ਵੈਟਰੀ ਹਵਾਈ ਅੱਡੇ ‘ਤੇ ਉਤਰੀ ਸੀ। ਫਲਾਈਟ ਲੈਂਡ ਹੋਣ ਮਗਰੋਂ ਫਰਾਂਸੀਸੀ ਅਥਾਰਿਟੀ ਨੇ ਇਸ ਦੀ ਮਨੁੱਖੀ ਤਸਕਰੀ ਦੇ ਪੱਖ ਤੋਂ ਜਾਂਚ ਆਰੰਭ ਦਿੱਤੀ ਸੀ। ਇਹ ਉਡਾਣ ਬਾਅਦ ਵਿਚ 26 ਦਸੰਬਰ ਨੂੰ 276 ਯਾਤਰੀਆਂ ਨਾਲ ਮੁੰਬਈ ਲੈਂਡ ਹੋਈ ਸੀ।