ਸਰੀ, 15 ਮਈ (ਹਰਦਮ ਮਾਨ/ਪੰਜਾਬ ਮੇਲ) – ਗ਼ਜ਼ਲ ਮੰਚ ਸਰੀ ਵੱਲੋਂ 19 ਮਈ 2024 ਨੂੰ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਚ ਗ਼ਜ਼ਲ ਗਾਇਕੀ ਦੀ ਸੁਰੀਲੀ ਸ਼ਾਮ ਮਨਾਈ ਜਾ ਰਹੀ ਹੈ। ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਬੀ.ਸੀ. ਦੇ ਉੱਘੇ ਬਿਜ਼ਨਸਮੈਨ ਅਤੇ ਸਾਹਿਤ, ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਜਤਿੰਦਰ ਜੇ ਮਿਨਹਾਸ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਗ਼ਜ਼ਲ ਮਹਿਫ਼ਿਲ ਵਿਚ ਉੱਤਰੀ ਅਮਰੀਕਾ ਦੇ ਉੱਘੇ ਗ਼ਜ਼ਲ ਗਾਇਕ ਸੁਖਦੇਵ ਸਾਹਿਲ (ਕੈਲੀਫੋਰਨੀਆ), ਮੇਸ਼੍ਹੀ ਬੰਗੜ (ਅਮਰੀਕਾ), ਪਰਖਜੀਤ ਸਿੰਘ (ਕੈਲੇਡਾ) ਅਤੇ ਡਾ. ਰਣਦੀਪ ਮਲਹੋਤਰਾ (ਕੈਨੇਡਾ) ਆਪਣੇ ਸੁਰੀਲੇ ਸੁਰਾਂ ਨਾਲ ਸੰਜੀਦਾ ਸੰਗੀਤ ਪ੍ਰੇਮੀਆਂ ਦੇ ਸਰਸ਼ਾਰ ਕਰਨਗੇ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੀ ਇਸ ਮਹਿਫ਼ਿਲ ਦਾ ਆਨੰਦ ਮਾਣਨ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੈ ਅਤੇ ਸਾਹਿਤ, ਸੰਗੀਤ ਨਾਲ ਲਗਾਓ ਰੱਖਣ ਵਾਲੇ ਹਰ ਸ਼ਖ਼ਸ ਨੂੰ ਇਸ ਵਿਚ ਸ਼ਾਮਲ ਹੋਣ ਲਈ ਗ਼ਜ਼ਲ ਮੰਚ ਵੱਲੋਂ ਖੁੱਲ੍ਹਾ ਸੱਦਾ ਹੈ।