-ਭਾਰਤ ਦਾ ਛੇਵਾਂ ਸਥਾਨ
ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਗਲੋਬਲ ਏ.ਆਈ. ਬ੍ਰੇਨ ਰੇਸ ਰਿਪੋਰਟ 2026 ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉਸ ਤੋਂ ਬਾਅਦ ਚੀਨ ਅਤੇ ਸਿੰਗਾਪੁਰ ਹਨ ਜਦੋਂ ਕਿ ਭਾਰਤ ਛੇਵੇਂ ਸਥਾਨ ‘ਤੇ ਹੈ। ਈਜ਼ੀਹਿਊਮੈਨਾਈਜ਼ਰ ਡਾਟ ਆਈ.ਓ. ਵੱਲੋਂ ਪ੍ਰਕਾਸ਼ਿਤ ਇਹ ਅਧਿਐਨ ਬਨਾਉਟੀ ਗਿਆਨ (ਏ.ਆਈ.) ਖੋਜ ਅਤੇ ਵਿਕਾਸ, ਆਰਥਿਕ ਏਕੀਕਰਨ, ਬੁਨਿਆਦੀ ਢਾਂਚਾ, ਪ੍ਰਤਿਭਾ ਤਿਆਰੀ, ਸ਼ਾਸਨ, ਜ਼ਿੰਮੇਵਾਰ ਏ.ਆਈ., ਜਨਤਕ ਰਾਏ ਅਤੇ ਅਕਾਦਮਿਕ ਤਾਕਤ ਨੂੰ ਮਿਲਾ ਕੇ ਇਕ ਢਾਂਚੇ ਦੀ ਵਰਤੋਂ ਕਰਦੇ ਹੋਏ 100 ਤੋਂ ਵੱਧ ਦੇਸ਼ਾਂ ਦਾ ਮੁਲਾਂਕਣ ਕਰਦਾ ਹੈ। ਸੰਯੁਕਤ ਰਾਜ ਅਮਰੀਕਾ 100 ‘ਚੋਂ 82 ਦੇ ਅੰਤਿਮ ਸਕੋਰ ਨਾਲ ਪਹਿਲੇ ਸਥਾਨ ‘ਤੇ ਹੈ। ਚੀਨ ਦੂਜੇ, ਸਿੰਗਾਪੁਰ ਤੀਜੇ, ਚਨਥੇ ਅਤੇ ਪੰਜਵੇਂ ਸਥਾਨ ‘ਤੇ ਦੱਖਣੀ ਕੋਰੀਆ ਅਤੇ ਯੂ.ਕੇ. ਹਨ। ਭਾਰਤ 100 ‘ਚੋਂ 32 ਦੇ ਸਕੋਰ ਨਾਲ ਛੇਵੇਂ ਸਥਾਨ ‘ਤੇ ਹੈ।
ਗਲੋਬਲ ਏ.ਆਈ. ਬ੍ਰੇਨ ਰੇਸ ਰਿਪੋਰਟ 2026 ‘ਚ ਅਮਰੀਕਾ ਪਹਿਲੇ ਸਥਾਨ ‘ਤੈ

