#PUNJAB

ਖੰਨਾ ਵਿਖੇ ਸ਼ਰਾਬ ਨਾਲ ਰੱਜੇ ASI ਨੇ ਕੀਤਾ ਹੰਗਾਮਾ, SHO ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

ਖੰਨਾ, 5 ਜਨਵਰੀ (ਪੰਜਾਬ ਮੇਲ)- ਖੰਨਾ ਚ ਸ਼ਰਾਬ ਨਾਲ ਰੱਜੇ ਹੋਏ ਏ. ਐੱਸ. ਆਈ. ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਏ ਏ. ਐੱਸ. ਆਈ. ਇਥੋਂ ਤੱਕ ਕਿ ਸ਼ਰੇਆਮ ਆਪਣੇ ਹੀ ਐੱਸ. ਐੱਚ. ਓ. ਨੂੰ ਗਾਲ੍ਹਾਂ ਤੱਕ ਕੱਢ ਦਿੱਤੀਆਂ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋਈਜਿਸ ਕਾਰਨ ਏ. ਐੱਸ. ਆਈ. ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ  ਏ. ਐੱਸ. ਆਈ. ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸਦੀ ਸ਼ਿਕਾਇਤ ਐੱਸ. ਐੱਚ. ਓ. ਹੇਮੰਤ ਮਲਹੋਤਰਾ ਨੂੰ ਮਿਲੀ। ਐੱਸ. ਐੱਚ. ਓ. ਨੇ ਥਾਣਾ ਮੁਨਸ਼ੀ ਨੂੰ ਨਾਲ ਲੈ ਕੇ ਏ. ਐੱਸ. ਆਈ. ਸੁਰਾਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ। ਏ. ਐੱਸ. ਆਈ. ਨੇ ਇਥੇ ਐਮਰਜੈਂਸੀ ਵਾਰਡ ਵਿੱਚ ਕਫ਼ੀ ਹੰਗਾਮਾ ਕੀਤਾ। ਇਸ ਦੇ ਨਾਲ ਹੀ ਐੱਸ. ਐੱਚ. ਓ. ਨਾਲ ਬਦਸਲੂਕੀ ਵੀ ਕੀਤੀ। ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਡੀ. ਐੱਸ. ਪੀ. ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।