#AMERICA

ਕੰਸਾਸ ਸ਼ਹਿਰ ‘ਚ ਹੋਈ ਗੋਲੀਬਾਰੀ ਕਾਰਨ 3 ਮੌਤਾਂ ਤੇ 5 ਜ਼ਖਮੀ

ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੌਰੀ ਰਾਜ ਦੇ ਸ਼ਹਿਰ ਕੰਸਾਸ ਵਿਚ ਐਤਵਾਰ ਦੀ ਸਵੇਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਇਕ ਔਰਤ ਸਮੇਤ 3 ਲੋਕਾਂ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਗੋਲੀਆਂ ਚੱਲਣ ਦੀ ਸੂਚਨਾ ਸਵੇਰੇ 4.30 ਵਜੇ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਮੁੱਢਲੀ ਜਾਣਕਾਰੀ ਅਨੁਸਾਰ ਇਕ ਪਾਰਕਿੰਗ ਵਿਚ ਵੱਡੀ ਪੱਧਰ ‘ਤੇ ਲੋਕ ਇਕੱਠੇ ਹੋਏ ਸਨ। ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ 2 ਮਰਦ ਤੇ ਇਕ ਔਰਤ ਮੌਕੇ ਉਪਰ ਹੀ ਦਮ ਤੋੜ ਚੁੱਕੇ ਸਨ, ਜਦਕਿ 5 ਜ਼ਖਮੀ ਖੁਦ ਹੀ ਵੱਖ-ਵੱਖ ਹਸਪਤਾਲਾਂ ‘ਚ ਪੁੱਜ ਗਏ ਸਨ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ ‘ਚ ਨਹੀਂ ਲਿਆ ਹੈ ਪਰੰਤੂ ਪੁਲਿਸ ਨੂੰ ਵਿਸ਼ਵਾਸ਼ ਹੈ ਕਿ ਉਸ ਨੂੰ ਬਹੁਤ ਸਾਰੇ ਅਜਿਹੇ ਗਵਾਹ ਮਿਲ ਜਾਣਗੇ, ਜਿਨ੍ਹਾਂ ਕੋਲੋਂ ਗੋਲੀਬਾਰੀ ਦੀ ਘਟਨਾ ਸਬੰਧੀ ਅਹਿਮ ਜਾਣਕਾਰੀ ਮਿਲ ਸਕਦੀ ਹੈ।

Leave a comment