#INDIA

ਕੰਗਨਾ ਥੱਪੜ ਕਾਂਡ ਦੀ ਨਵੀਂ ਵੀਡੀਓ ਵਾਇਰਲ, ਅਦਾਕਾਰਾ ਦੀ ਟੀਮ ਨੇ ਵੀ ਮਾਰਿਆ ਸੀ ਕੁੜੀ ਦੇ ਥੱਪੜ

ਮੁੰਬਈ, 8 ਜੂਨ (ਪੰਜਾਬ ਮੇਲ)- ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੀਤੇ ਵੀਰਵਾਰ ਦੁਪਹਿਰ 3.30 ਵਜੇ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਭਖਿਆ ਹੋਇਆ ਹੈ। ਉਥੇ ਹੀ ਕੰਗਨਾ ਰਣੌਤ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਇਸ ਵੀਡੀਓ ‘ਚ ਜਦੋਂ ਕੰਗਨਾ ਦੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ, ਉਦੋਂ ਹੀ ਕੰਗਨਾ ਦੀ ਟੀਮ ਦੇ ਮੈਂਬਰ ਨੇ ਆਪਣੀ ਟੀਮ ਦੀ ਕੁੜੀ ਦੇ ਥੱਪੜ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕੰਗਨਾ ਰਣੌਤ ਦਾ ਕੰਮ ਕਰਦੀ ਹੈ। ਲੋਕਾਂ ਵਲੋਂ ਇਸ ਵੀਡੀਓ ਦੀ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ ਕਿ ਕੰਗਨਾ ਦੇ ਇਕ ਵਿਅਕਤੀ ਵਲੋਂ ਇਕ ਧੀ ‘ਤੇ ਚੁੱਕਿਆ ਹੱਥ ਗ਼ਲਤ ਹੈ ਕਿਉਂਕਿ ਕੰਗਨਾ ਦੇ ਵੱਜੇ ਥੱਪੜ ਨੂੰ ਤਾਂ ਉਹ ਗ਼ਲਤ ਦੱਸ ਰਹੇ ਹਨ ਫ਼ਿਰ ਇਸ ਕੁੜੀ ਦੇ ਥੱਪੜ ਮਾਰਨਾ ਸਹੀ ਹੈ?