#INDIA

ਕੌਮੀ ਸਵੱਛਤਾ ਸਰਵੇਖਣ ‘ਚ ਇੰਦੌਰ ਤੇ ਸੂਰਤ ਨੇ ਬਾਜ਼ੀ ਮਾਰੀ: ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਐਲਾਨੇ

-ਰਾਜਾਂ ‘ਚ ਮਹਾਰਾਸ਼ਟਰ ਨੇ ਬਾਜ਼ੀ ਮਾਰੀ
ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਸਾਲਾਨਾ ਸਰਵੇਖਣ ਵਿਚ ਇੰਦੌਰ, ਸੂਰਤ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਹਨ। ਇੰਦੌਰ ਨੇ ਲਗਾਤਾਰ ਸੱਤਵੀਂ ਵਾਰ ਇਹ ਖਿਤਾਬ ਹਾਸਲ ਕੀਤਾ। ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ। ਸਰਵੇਖਣ ਵਿਚ ਮਹਾਰਾਸ਼ਟਰ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਰਾਜ ਕਰਾਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਨੂੰ ਰੱਖਿਆ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਹ ਪੁਰਸਕਾਰ ਵੰਡੇ।