ਕੋਚੀ (ਕੇਰਲਾ), 26 ਨਵੰਬਰ 26 ਨਵੰਬਰ (ਪੰਜਾਬ ਮੇਲ)- ਇੱਥੇ ਕੋਚੀਨ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਰਾਤ ਸਾਲਾਨਾ ਸਮਾਗਮ ਦੌਰਾਨ ਭਗਦੜ ਮੱਚਣ ਕਾਰਨ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 60 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਕ ਵਿਦਿਆਰਥੀ ੲਿੱਥੇ ਯੂਨੀਵਰਸਿਟੀ ਕੈਂਪਸ ਵਿੱਚ ਸੰਗੀਤ ਸਮਾਗਮ ਦਾ ਆਨੰਦ ਮਾਣ ਰਹੇ ਸਨ ਕਿ ਅਚਾਨਕ ਮੀਂਹ ਆਉਣ ਕਾਰਨ ਸਰੋਤੇ ਭਿੱਜਣ ਤੋਂ ਬਚਣ ਲਈ ਭੱਜਣ ਲੱਗ ਪਏ।
ਮੀਂਹ ਦੌਰਾਨ ਜਦੋਂ ਵਿਦਿਆਰਥੀ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਸਨ ਤਾਂ ਭਗਦੜ ਮੱਚਣ ਕਾਰਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਮੁਤਾਬਕ ਭਗਦੜ ਕਾਰਨ ਚਾਰ ਵਿਦਿਆਰਥੀਆਂ (ਦੋ ਲੜਕੇ ਤੇ ਦੋ ਲੜਕੀਆਂ) ਦੀ ਮੌਤ ਹੋ ਗਈ ਜਦਕਿ 60 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਕਲਾਮਸੇਰੀ ਮੈਡੀਕਲ ਕਾਲਜ ਹਸਪਤਾਲ ਤੇ ਹੋਰ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਵੀਨਾ ਜੌਰਜ ਨੇ ਕਿਹਾ ਕਿ ਚਾਰ ਹੋਰ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸੇ ਦੌਰਾਨ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਘਟਨਾ ਦੇ ਸਬੰਧ ’ਚ ਕੋਜ਼ੀਕੋੜ ’ਚ ਇੱਕ ਹੰਗਾਮੀ ਮੀਟਿੰਗ ਸੱਦੀ ਅਤੇ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਦਾ ੲਿਜ਼ਹਾਰ ਕੀਤਾ