#AMERICA

ਕੈਲੀਫੋਰਨੀਆ ਸਟੋਰ ਮਾਲਕਾਂ ਵੱਲੋਂ SB-553 ਬਿੱਲ ਖਿਲਾਫ ਕੈਪੀਟਨ ਦੇ ਬਾਹਰ 16 ਅਗਸਤ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ

ਸੈਕਰਾਮੈਂਟੋ, 16 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸਟੋਰ ਮਾਲਕਾਂ ’ਤੇ ਇਕ ਨਵੇਂ ਬਿੱਲ SB-553 ਨੂੰ ਥੋਪਿਆ ਜਾ ਰਿਹਾ ਹੈ। ਇਸ ਬਿੱਲ ਅਨੁਸਾਰ ਜੇ ਕੋਈ ਲੁਟੇਰਾ ਤੁਹਾਡੇ ਬਿਜ਼ਨਸ ਜਾਂ ਸਟੋਰ ’ਤੇ ਆਣ ਕੇ ਕੋਈ ਚੀਜ਼ ਚੁੱਕਦਾ ਜਾਂ ਲੁੱਟਦਾ ਹੈ, ਤਾਂ ਤੁਸੀਂ ਉਸ ਨਾਲ ਦੁਰਵਿਵਹਾਰ ਨਹੀਂ ਕਰ ਸਕੋਗੇ। ਸਟੋਰ ਮਾਲਕ ਉਸ ਲੁਟੇਰੇ ਨੂੰ ਜੀ ਆਇਆਂ ਨੂੰ ਕਹਿਣ ਦਾ ਵਚਨਬੱਧ ਹੋਵੇਗਾ। ਉਸ ਲੁਟੇਰੇ ਨਾਲ ਉਸੇ ਤਰੀਕੇ ਨਾਲ ਵਿਵਹਾਰ ਕੀਤਾ ਜਾਵੇਗਾ, ਜਿਸ ਤਰੀਕੇ ਨਾਲ ਸਟੋਰ ’ਤੇ ਆਏ ਗ੍ਰਾਹਕ ਨਾਲ ਕੀਤਾ ਜਾਂਦਾ ਹੈ। ਇਹ ਬਿੱਲ ਕੈਲੀਫੋਰਨੀਆ ਸਟੇਟ ਸੈਨੇਟਰ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਤੇ ਹੁਣ ਸਟੇਟ ਸੈਨੇਟਰ ਡੇਵ ਕਰਟੀਸੀ ਵੱਲੋਂ ਇਸ ਬਿੱਲ ਨੂੰ ਕੈਲੀਫੋਰਨੀਆ ਅਸੈਂਬਲੀ ਵਿਚ ਵੀ ਪਾਸ ਕਰਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਬਿੱਲ ਅਨੁਸਾਰ ਜਿੱਥੇ ਚੋਰ, ਲੁਟੇਰਿਆਂ ਨੂੰ ਸਟੋਰ ਮਾਲਕਾਂ ਨੂੰ ਜੀ ਆਇਆਂ ਕਹਿਣ ਦੀ ਤਜਵੀਜ਼ ਰੱਖੀ ਗਈ ਹੈ, ਉਥੇ ਕਾਰਵਾਈ ਵਜੋਂ ਸਟੋਰ ਮਾਲਕ ਸਿਰਫ ਪੁਲਿਸ ਨੂੰ ਕਾਲ ਕਰ ਸਕਦਾ ਹੈ ਜਾਂ ਆਨ ਲਾਈਨ ਇਸ ਖਿਲਾਫ ਰਿਪੋਰਟ ਹੀ ਕਰ ਸਕਦਾ ਹੈ। ਜੇ ਸਟੋਰ ਮਾਲਕ ਚੋਰ ਜਾਂ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਜਾਂ ਉਸ ਨਾਲ ਮਾਰਕੁੱਟ ਕਰੇਗਾ, ਤਾਂ ਸਟੋਰ ਮਾਲਕ ਖਿਲਾਫ ਕਿ੍ਰਮੀਟਲ (ਫੈਨਲੀ) ਚਾਰਜ ਲਾਏ ਜਾਣਗੇ। ਇਸ ਬਿੱਲ ਵਿਚ ਇਹ ਵੀ ਤਜਵੀਜ਼ ਦਿੱਤੀ ਗਈ ਹੈ ਕਿ ਜੇਕਰ ਉਹ ਚੋਰ ਇਕ ਤੋਂ ਵੱਧ ਵਾਰ ਵੀ ਚੋਰੀ ਕਰਨ ਆਉਦਾ ਹੈ, ਤਾਂ ਉਸ ਨੂੰ ਫਿਰ ਵੀ ਇੱਜ਼ਤ ਨਾਲ ਹੀ ਬੁਲਾਇਆ ਜਾਵੇਗਾ।
ਇਸ ਤੋਂ ਪਹਿਲਾਂ ਵੀ ਇੱਕ ਕਾਨੂੰਨ ਬਣਿਆ ਹੈ, ਜਿਸ ਅਨੁਸਾਰ 950 ਡਾਲਰ ਤੱਕ ਦੀ ਚੋਰੀ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਹੁੰਦੀ। ਉਸ ਕਾਨੂੰਨ ਦੀ ਬਣਨ ਦੇ ਨਾਲ ਪਹਿਲਾਂ ਹੀ ਬਹੁਤ ਸਾਰੇ ਬਿਜ਼ਨਸ ਜਾਂ ਤਾਂ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੇ ਕਿਨਾਰੇ ਹਨ।
SB-553 ਬਿੱਲ ਦੇ ਵਿਰੋਧ ਵਿਚ ਕੈਲੀਫੋਰਨੀਆ ਦੇ ਸਟੋਰ ਮਾਲਕ ਇਕਜੁੱਟ ਹੋ ਕੇ ਖੜ੍ਹੇ ਹੋ ਗਏ ਹਨ ਅਤੇ ਇਸ ਦੇ ਵਿਰੋਧ ਵਿਚ ਕੈਲੀਫੋਰਨੀਆ ਦੀ ਸੈਕਰਾਮੈਂਟੋ ਸਥਿਤ ਕੈਪੀਟਲ ਵਿਖੇ 16 ਅਗਸਤ, ਦਿਨ ਬੁੱਧਵਾਰ, ਦੁਪਹਿਰ 2 ਵਜੇ ਤੋਂ ਸਟੋਰ ਮਾਲਕਾਂ ਵੱਲੋਂ ਇਕ ਵਿਸ਼ਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Leave a comment