ਨਿਊਯਾਰਕ, 17 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਫਰੀਮਾਂਟ ਵਿੱਚ ਇੱਕ ਕਾਰ ਹਾਦਸੇ ਵਿੱਚ ਟੇਸਲਾ ਕਾਰ ਚਲਾ ਰਹੇ ਇੱਕ ਭਾਰਤੀ ਗੁਜਰਾਤੀ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਮਰਨ ਵਾਲੇ ਦੀ ਪਛਾਣ ਕਮਲੇਸ਼ ਪਟੇਲ ਉਮਰ 46 ਸਾਲ ਹੋਈ ਹੈ। ਮ੍ਰਿਤਕ ਫਰੀਮਾਂਟ ਦੇ ਰਹਿਣ ਵਾਲੇ ਸੀ। ਮ੍ਰਿਤਕ ਕਮਲੇਸ਼ ਪਟੇਲ ਜਿਸ ਕਾਰ ਨੂੰ ਚਲਾ ਰਿਹਾ ਸੀ, ਉਹ ਇੱਕ ਅਪਾਰਟਮੈਂਟ ਦੀ ਬਿਲਡਿੰਗ ਦੇ ਨਾਲ ਟਕਰਾ ਗਈ ਸੀ। ਹਾਦਸੇ ਤੋਂ ਬਾਅਦ ਕਮਲੇਸ਼ ਪਟੇਲ ਦੀ ਕਾਰ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਅਪਾਰਟਮੈਂਟ ‘ਚ ਰਹਿੰਦੇ ਸਾਰੇ ਲੋਕਾਂ ਨੂੰ ਤੁਰੰਤ ਇਮਾਰਤ ‘ਚੋਂ ਬਾਹਰ ਕੱਢ ਲਿਆ ਗਿਆ। ਪੁਲਿਸ ਮੁਤਾਬਕ ਕਮਲੇਸ਼ ਪਟੇਲ ਦੀ ਕਾਰ ਜਿਸ ਘਰ ਨਾਲ ਟਕਰਾਈ ਉਹ ਖਾਲੀ ਸੀ ਪਰ ਇਸ ਦਰਦਨਾਕ ਹਾਦਸੇ ‘ਚ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਕਮਲੇਸ਼ ਪਟੇਲ ਦੀ ਮੌਤ ਹੋ ਗਈ।