#AMERICA

ਕੈਲੀਫੋਰਨੀਆ ਵਿਚ ਭਾਰਤੀ ਵਿਦਿਆਰਥਣ ਲਾਪਤਾ

ਹਿਊਸਟਨ, 3 ਜੂਨ (ਪੰਜਾਬ ਮੇਲ)-  ਕੈਲੀਫੋਰਨੀਆ ਸੂਬੇ ਵਿਚ ਇੱਕ 23 ਸਾਲਾ ਭਾਰਤੀ ਵਿਦਿਆਰਥਣ ਪਿਛਲੇ ਹਫ਼ਤੇ ਤੋਂ ਲਾਪਤਾ ਹੈ ਅਤੇ ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ। ਪੁਲਿਸ ਅਨੁਸਾਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀ.ਐੱਸ.ਯੂ.ਐੱਸ.ਬੀ.) ਦੀ ਵਿਦਿਆਰਥਣ ਨਿਤਿਸ਼ਾ ਕੰਧੂਲਾ 28 ਮਈ ਨੂੰ ਲਾਪਤਾ ਹੋ ਗਈ ਸੀ। ਸੀ.ਐੱਸ.ਯੂ.ਐੱਸ.ਬੀ. ਦੇ ਪੁਲਿਸ ਮੁਖੀ ਜੌਨ ਗੁਟੀਰੇਜ਼ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ, ”ਵਿਦਿਆਰਥਣ ਨੂੰ ਆਖਰੀ ਵਾਰ ਲਾਸ ਏਂਜਲਜ਼ ਵਿਚ ਦੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।” ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਕੰਧੂਲਾ ਦਾ ਕੱਦ 5 ਫੁੱਟ, 6 ਇੰਚ ਅਤੇ ਵਾਲ ਕਾਲੇ ਹਨ। ਇਸ ਦੇ ਨਾਲ ਹੀ ਅੱਖਾਂ ਕਾਲੀਆਂ ਅਤੇ ਭਾਰ ਲਗਪਗ 160 ਪੌਂਡ (72.5 ਕਿਲੋ) ਦੱਸਿਆ ਗਿਆ ਸੀ।