#AMERICA

ਕੈਲੀਫੋਰਨੀਆ ਰਾਜ ਦੀ ਫਰਿਜ਼ਨੋ ਸਿਟੀ ਦੇ ਰਾਜ ਸਿੰਘ ਬਦੇਸ਼ਾ ਪਹਿਲਾ ਸਿੱਖ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦਾ ਜੱਜ ਬਣਿਆ

ਨਿਊਯਾਰਕ, 5 ਮਈ (ਰਾਜ ਗੋਗਨਾ/ਪੰਜਾਬ ਮੇਲ)- 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਮੁੱਖ ਸਹਾਇਕ ਸਿਟੀ ਅਟਾਰਨੀ ਦੇ ਵਜੋਂ ਕੰਮ ਕਰਨ ਵਾਲਾ ਪਹਿਲਾ ਸਿੱਖ ਰਾਜ ਸਿੰਘ ਬਦੇਸ਼ਾ ਨੂੰ ਕੈਲੀਫੋਰਨੀਆ ਸੂਬੇ ਦੀ ਫਰਿਜਨੋ ਸਿਟੀ ਦੀ ਸੁਪੀਰੀਅਰ  ਕੋਰਟ ਵਿੱਚ ਜੱਜ ਦੇ ਵਜੋਂ ਸੇਵਾ ਨਿਯੁੱਕਤ ਕੀਤਾ ਗਿਆ ਹੈ।ਰਾਜ ਸਿੰਘ ਬਦੇਸ਼ਾ ਨੇ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਚੀਫ ਅਸਿਸਟੈਂਟ ਸਿਟੀ ਦੇ  ਅਟਾਰਨੀ ਵਜੋਂ ਸੇਵਾ ਨਿਭਾਈ ਹੈ।ਅਤੇ ਉਹ 2012 ਤੋਂ ਉੱਥੇ ਹੀ ਕਈ ਅਹਿਮ ਭੂਮਿਕਾਵਾਂ ਨਿਭਾਂ ਚੁਕਿਆ ਹੈ। ਉਹ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੇਨਸਨ ਵਿੱਚ ਵੀ ਇੱਕ ਐਸੋਸੀਏਟ ਸੀ।ਬਦੇਸ਼ਾ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਦਾ ਲਾਅ, ਸੈਨ ਫਰਾਂਸਿਸਕੋ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ।ਅਤੇ ਉਹ ਜੱਜ ਜੋਨ ਐਨ ਕਪੇਟਨ ਦੀ ਸੇਵਾਮੁਕਤੀ ਨਾਲ ਪੈਦਾ ਹੋਈ ਖਾਲੀ ਅਹੁਦੇ ਤੇ ਨਾਮਜਦ ਕੀਤਾ ਗਿਆ ਹੈ।ਸਿੱਖ ਨੋਜਵਾਨ  ਇੱਕ ਲੋਕਤੰਤਰਵਾਦੀ ਹੈ।ਫਰਿਜਨੋ ਕਾਉਂਟੀ ਸੁਪੀਰੀਅਰ ਕੋਰਟ, ਜਿਸ ਨੂੰ  ਕੈਲੀਫੋਰਨੀਆ ਦੀ ਸੁਪੀਰੀਅਰ ਕੋਰਟ, ਕਾਉਂਟੀ ਆਫ ਫਰਿਜ਼ਨੋ ਵੀ ਕਿਹਾ ਜਾਂਦਾ ਹੈ, ਫਰਿਜ਼ਨੋ ਕਾਉਂਟੀ ਦੇ ਅਧਿਕਾਰ ਖੇਤਰ ਵਾਲੀ ਕੈਲੀਫੋਰਨੀਆ ਦੀ ਇਹ ਉੱਚ ਅਦਾਲਤ ਦੀ ਸ਼ਾਖਾ ਹੈ।ਜਿੱਥੇ ਹਰੇਕ ਕਾਉਂਟੀ ਵਿੱਚ ਸਿਵਲ ਅਤੇ ਫੌਜਦਾਰੀ ਕੇਸਾਂ ਦੀ ਸੁਣਵਾਈ ਲਈ ਇਹ ਇੱਕ ਉੱਚ ਅਦਾਲਤ ਹੈ। ਉੱਚ ਅਦਾਲਤਾਂ ਦਾ ਆਕਾਰ 1 ਤੋਂ 55 ਸ਼ਾਖਾਵਾਂ ਤੱਕ ਹੁੰਦਾ ਹੈ। ਇੱਕ ਉੱਚ ਅਦਾਲਤ ਇੱਕ ਹੇਠਲੀ ਅਦਾਲਤ ਹੈ ਜਿਸ ਵਿੱਚ ਇੱਕ ਜੱਜ ਜਾਂ ਜਿਊਰੀ ਗਵਾਹਾਂ ਦੀ ਗਵਾਹੀ ਅਤੇ ਹੋਰ ਸਬੂਤਾਂ ਦੁਆਰਾ ਪੇਸ਼ ਕੀਤੇ ਤੱਥਾਂ ਨੂੰ ਕਾਨੂੰਨ ਨੂੰ ਲਾਗੂ ਕਰਕੇ ਕੇਸਾਂ ਦਾ ਫੈਸਲਾ ਸੁਣਾਉਦੀ ਹੈ।ਕੈਲੀਫੋਰਨੀਆ ਰਾਜ ਦੇ ਗਵਰਨਰ ਗੇਵਿਨ ਨਿਊਜ਼ਮ ਨੇ 3 ਮਈ ਨੂੰ ਇੱਕ ਬਿਆਨ ਵਿੱਚ, 17 ਹੋਰ ਉੱਚ ਅਦਾਲਤ ਦੇ ਜੱਜਾਂ ਦੇ ਨਾਲ, ਬਦੇਸ਼ਾ  ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।