#AMERICA

ਕੈਲੀਫੋਰਨੀਆ ਦੇ Law ਕਲਰਕ ਨੇ ਰਚਿਆ ਇਤਿਹਾਸ

-ਸਭ ਤੋਂ ਛੋਟੀ ਉਮਰ ‘ਚ ਮੁਸ਼ਕਿਲ ਬਾਰ ਇਮਤਿਹਾਨ ਕੀਤਾ ਪਾਸ; ਵਕੀਲ ਵਜੋਂ ਚੁੱਕੀ ਸਹੁੰ
ਸੈਕਰਾਮੈਂਟੋ, 19 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਇਕ 17 ਸਾਲਾ ਲਾਅ ਕਲਰਕ ਨੇ ਰਾਜ ਦਾ ਬਹੁਤ ਹੀ ਮੁਸ਼ਕਿਲ ਬਾਰ ਇਮਤਿਹਾਨ ਪਾਸ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਾਲ ਅਗਸਤ ਵਿਚ ਟੁਲੇਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਨਾਲ ਲਾਅ ਕਲਰਕ ਬਣਿਆ ਸੀ। ਬੀਤੇ ਦਿਨੀਂ ਪੀਟਰ ਪਾਰਕ ਨੂੰ ਵਕੀਲ ਵਜੋਂ ਸੇਵਾਵਾਂ ਨਿਭਾਉਣ ਦੀ ਸਹੁੰ ਚੁਕਾਈ ਗਈ, ਜਿਸ ਨੇ ਪਹਿਲੀ ਕੋਸ਼ਿਸ਼ ਵਿਚ ਹੀ ਬਾਰ ਇਮਤਿਹਾਨ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਸ ਨੇ 13 ਸਾਲ ਦੀ ਉਮਰ ਵਿਚ ਆਪਣਾ ਲੀਗਲ ਕਰੀਅਰ ਸ਼ੁਰੂ ਕੀਤਾ ਸੀ। ਪਾਰਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈਂ ਨੈਤਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵਕੀਲ ਬਣਨਾ ਚਾਹੁੰਦਾ ਸੀ, ਤਾਂ ਜੋ ਸਮਾਜ ਵਿਚ ਆਜ਼ਾਦੀ, ਬਰਾਬਰਤਾ ਤੇ ਨਿਆਂ ਨੂੰ ਕਾਇਮ ਰੱਖ ਸਕਾਂ।
ਕੈਪਸ਼ਨ