ਕੈਲੀਫੋਰੀਆ / ਦਸੂਹਾ, 8 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰੀਆ ਸੂਬੇ ’ਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੋਰਵ (25) ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ (23) ਪੁੱਤਰ ਰਵਿੰਦਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਕਰੀਬ 2 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਇਕੋ ਟਰੱਕ ਚਲਾਉਂਦੇ ਸਨ। ਉਹ 7 ਮਾਰਚ ਨੂੰ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ।