-ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ
ਲਾਸ ਏਂਜਲਸ, 21 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਏਵੀਅਨ ਇਨਫਲੂਐਂਜ਼ਾ ਏ (ਐੱਚ5ਐੱਨ1) ਦੇ ਫੈਲਣ ਦੇ ਮੱਦੇਨਜ਼ਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਐੱਚ5ਐੱਨ1 ਨੂੰ ਆਮ ਬੋਲਚਾਲ ਵਿਚ ਬਰਡ ਫਲੂ ਕਿਹਾ ਜਾਂਦਾ ਹੈ। ਇਸ ਫਲੂ ਕਾਰਨ ਸੂਬੇ ਦੇ ਗੋਲਡਨ ਸਟੇਟ ਵਿਚ 34 ਲੋਕ ਸੰਕਰਮਿਤ ਹੋ ਗਏ ਹਨ। ਗਵਰਨਰ ਦੇ ਦਫ਼ਤਰ ਅਨੁਸਾਰ, ਦੱਖਣੀ ਕੈਲੀਫੋਰਨੀਆ ਦੇ ਫਾਰਮਾਂ ਵਿਚ ਗਾਵਾਂ ਵਿਚ ਬਰਡ ਫਲੂ ਦੇ ਮਾਮਲੇ ਪਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਇਹ ਕਾਰਵਾਈ ਕੀਤੀ ਗਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਡੇਅਰੀ ਗਾਵਾਂ ਵਿਚ ਇਹ ਮਾਮਲੇ ਪਾਏ ਜਾਣ ਤੋਂ ਬਾਅਦ, ”ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਘਟਾਉਣ ਲਈ ਨਿਗਰਾਨੀ ਵਧਾਉਣ ਅਤੇ ਤਾਲਮੇਲ ਵਾਲੀ ਰਾਜ ਵਿਆਪੀ ਪਹੁੰਚ ਅਪਣਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।” ਇਕ ਨਿਊਜ਼ ਏਜੰਸੀ ਅਨੁਸਾਰ, ਦਫਤਰ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਵਿਚ ਅੱਜ ਤੱਕ ਬਰਡ ਫਲੂ ਦੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਲਗਭਗ ਸਾਰੇ ਸੰਕਰਮਿਤ ਵਿਅਕਤੀ ਸੰਕਰਮਿਤ ਪਸ਼ੂਆਂ ਦੇ ਸੰਪਰਕ ਵਿਚ ਆਏ ਸਨ। ਇਸ ਤੋਂ ਇਲਾਵਾ, ਸੂਬੇ ਨੇ ਇਸ ਪ੍ਰਕੋਪ ਨਾਲ ਨਜਿੱਠਣ ਲਈ ਪਹਿਲਾਂ ਹੀ ਦੇਸ਼ ਵਿਚ ਸਭ ਤੋਂ ਵੱਡੀ ਜਾਂਚ ਅਤੇ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਹੈ।
ਯੂ.ਐੱਸ. ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬੁੱਧਵਾਰ ਤੱਕ 16 ਰਾਜਾਂ ਵਿਚ ਡੇਅਰੀ ਪਸ਼ੂਆਂ ਵਿਚ ਐੱਚ5ਐੱਨ11 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ ਮਾਰਚ 2024 ਵਿਚ ਟੈਕਸਾਸ ਅਤੇ ਕਨਸਾਸ ਵਿਚ ਪਹਿਲੀ ਵਾਰ ਇਸਦੀ ਪੁਸ਼ਟੀ ਹੋਈ ਸੀ। ਸੀ.ਡੀ.ਸੀ. ਨੇ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਮਨੁੱਖਾਂ ਦੇ ਬਰਡ ਫਲੂ ਨਾਲ ਸੰਕਰਮਿਤ ਹੋਣ ਦੇ 61 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਲੂਸੀਆਨਾ ‘ਚ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਸੀ.ਡੀ.ਸੀ. ਦਫਤਰ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਵਿਅਕਤੀ-ਤੋਂ-ਵਿਅਕਤੀ ਸੰਕਰਮਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦੋਂਕਿ ਵਾਇਰਸ ਦੇ ਸੰਪਰਕ ‘ਚ ਆਉਣ ਵਾਲੇ ਲੋਕ ਸੰਕਰਮਿਤ ਗਾਵਾਂ ਦੇ ਸੰਪਰਕ ਵਿਚ ਆਏ ਸਨ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ 13 ਦਸੰਬਰ ਨੂੰ ਇੱਕ ਅਪਡੇਟ ਵਿਚ ਕਿਹਾ ਕਿ ਹੁਣ ਤੱਕ 33 ਗਾਵਾਂ ਵਿਚ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ।