-ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਨਾਲ ਸਬੰਧਤ ਬਿਮਾਰੀ ਤੋਂ ਸੀ ਪੀੜਤ
ਨਿਊਯਾਰਕ, 27 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)-ਕੈਪਟਨ ਮਾਰਵਲ ਫੇਮ ਦੇ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਬਿਮਾਰੀ ਤੋਂ ਪੀੜਤ ਸਨ। ਜਦੋਂ ਪਰਿਵਾਰ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ, ਤਾਂ ਪ੍ਰਸ਼ੰਸਕ ਹੈਰਾਨ ਰਹਿ ਗਏ। ਕੇਨੇਥ ਲੰਬੇ ਸਮੇਂ ਤੋਂ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਤੋਂ ਪੀੜਤ ਸਨ। ਆਖ਼ਰ ਜ਼ਿੰਦਗੀ ਅਤੇ ਮੌਤ ਦੇ ਸੰਘਰਸ਼ ਵਿਚ ਉਹ ਹਾਰ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਕੈਨੇਥ ਨੇ 24 ਫਰਵਰੀ ਨੂੰ ਆਪਣਾ ਆਖਰੀ ਸਾਹ ਲਿਆ ਸੀ। ਕੈਨੇਡਾ ਦਾ ਵਸਨੀਕ, ਕੈਨੇਥ ਆਪਣੇ ਪਿੱਛੇ ਪਤਨੀ ਸੁਜਾਨ, 2 ਬੱਚੇ, ਮਾਤਾ-ਪਿਤਾ ਅਤੇ ਭਰਾ ਛੱਡ ਗਿਆ ਹੈ। ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਗਿਆ ਹੈ ਕਿ ਉਸ ਨੇ ਆਪਣੀਆਂ ਫਿਲਮਾਂ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ।