#CANADA

ਕੈਨੇਡਾ ਪੁਲਿਸ ਵੱਲੋਂ 50 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ 4 ਪੰਜਾਬੀ ਮੁੰਡੇ Arrest

ਬਰੈਂਪਟਨ, 16 ਦਸੰਬਰ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 4 ਪੰਜਾਬੀ ਮੁੰਡਿਆਂ ਵਲੋਂ ਇਕ ਸ਼ਰਾਬ ਦੀ ਦੁਕਾਨ ‘ਤੇ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਤੋਂ ਬਾਅਦ ਬਰੈਂਪਟਨ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੁੰਡਿਆਂ ਦੀ ਪਛਾਣ ਬਰੈਂਪਟਨ ਵਾਸੀ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), ਲਵਪ੍ਰੀਤ ਸਿੰਘ (55) ਅਤੇ ਸ਼ਹਿਨਾਜਦੀਪ ਸਿੰਘ ਬਰਾੜ (25) ਵਜੋਂ ਹੋਈ ਹੈ। ਦੂਜੇ ਪਾਸੇ ਬਰਾੜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵਾਧੂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ‘ਤੇ ਪ੍ਰੋਬੇਸ਼ਨ ਦੀ ਉਲੰਘਣਾ ਅਤੇ ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦਾ ਵੀ ਦੋਸ਼ ਹੈ।
ਜ਼ਿਕਰਯੋਗ ਹੈ ਕਿ ਚਾਰੋਂ ਪੰਜਾਬੀਆਂ ਨੇ ਸ਼ਰਾਬ ਚੋਰੀ ਕੀਤੀ ਅਤੇ ਫਿਰ ਇਕੱਠੇ ਸਟੋਰ ਤੋਂ ਬਾਹਰ ਨਿਕਲੇ ਅਤੇ ਸ਼ਰਾਬ ਦੇ ਕੇਸਾਂ ਨੂੰ ਆਪਣੇ ਵਾਹਨ ਵਿਚ ਲੋਡ ਕਰਕੇ ਲੈ ਗਏ। ਪੁਲਿਸ ਮੁਤਾਬਕ ਸ਼ੱਕੀ ਬਾਅਦ ਵਿਚ ਮਿਸੀਸਾਗਾ ਵਿਚ ਇੱਕ ਪਾਰਕਿੰਗ ਲਾਟ ਵਿਚ ਗਏ, ਜਿੱਥੇ ਉਨ੍ਹਾਂ ਨੂੰ ਇੱਕ ਸ਼ਿਪਿੰਗ ਕੰਟੇਨਰ ਵਿਚ ਸ਼ਰਾਬ ਦੇ ਕੇਸਾਂ ਨੂੰ ਪਾਉਂਦੇ ਦੇਖਿਆ ਗਿਆ।