ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਐਤਵਾਰ ਰਾਤ ਨੂੰ ਸਕਾਰਬਰੋ ਵਿਚ ਦੋ ਗੱਡੀਆਂ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਲਾਅਰੈਂਸ ਐਵਨਿਊ ਤੇ ਬ੍ਰਿਮਲੇ ਰੋਡ ਦੇ ਇੰਟਰਸੈਕਸ਼ਨ ਨੇੜੇ ਰਾਤੀਂ 10:15 ਵਜੇ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ ਤੇ ਇਨ੍ਹਾਂ ਵਿਚੋਂ ਇੱਕ ਪਲਟ ਗਈ। ਟੋਰਾਂਟੋ ਪੈਰਾਮੈਡਿਕਸ ਅਨੁਸਾਰ ਇੱਕ ਮਹਿਲਾ, ਜੋ ਕਿ ਆਪਣੇ 30ਵਿਆਂ ਵਿਚ ਸੀ, ਨੂੰ ਗੰਭੀਰ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਦੋ ਹੋਰਨਾਂ ਵਿਅਕਤੀਆਂ ਨੂੰ ਵੀ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਜ਼ਖ਼ਮੀਆਂ ਦੀ ਸਥਿਤੀ ਬਾਰੇ ਕੋਈ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ।