#AMERICA

 ਕੈਨੇਡਾ ਤੋਂ ਅਮਰੀਕਾ ‘ਚ ਘੁਸਪੈਠ ਕਰਵਾਉਣ  ਵਾਲਾ ਗੁਜਰਾਤੀ ਹੈਰੀ ਹਰਸ਼ ਪਟੇਲ ਸ਼ਿਕਾਗੋ ਅੰਤਰਰਾਸ਼ਟਰੀ ਹਵਾਈ ਅੱਡੇ ਤੋ  ਗ੍ਰਿਫਤਾਰ

ਨਿਊਯਾਰਕ, 26 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਗੁਜਰਾਤ ਦੇ ਡਿੰਗੂਚਾ ਪਿੰਡ ਦੇ ਨਾਲ ਸੰਬੰਧਤ ਇਕ ਗੁਜਰਾਤੀ ਪਰਿਵਾਰ ਨੂੰ ਕੈਨੇਡਾ ਤੋ ਅਮਰੀਕਾ ਵਿੱਚ ਘੁਸਪੈਠ ਕਰਵਾਉਣ ਦੇ ਮਾਮਲੇ ‘ਚ ਸ਼ਾਮਲ  ਗੁਜਰਾਤੀ ਮੂਲ ਦੇ ਹੈਰੀ ਹਰਸ਼ ਪਟੇਲ ਨਾਮੀਂ ਵਿਅਕਤੀ ਨੂੰ  ਪੁਲਿਸ ਨੇ ਸ਼ਿਕਾਗੋ ਦੇ ਹਵਾਈ ਅੱਡੇ ਤੋ ਗ੍ਰਿਫਤਾਰ ਕੀਤਾ ਹੈ।ਇਹ ਉਹ ਵਿਅਕਤੀ ਸੀ ਜਿਸ ਨੇ ਗੁਜਰਾਤ ਨਾਲ ਸਬੰਧਤ ਡਿੰਗੂਚਾ ਪਿੰਡ ਦੇ  ਜਗਦੀਸ਼ ਪਟੇਲ ਅਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਕੈਨੇਡਾ ਦੀ ਸਰਹੱਦ ‘ਤੇ ਇਸ ਪਰਿਵਾਰ ਦੀ  ਬੇਹੱਦ ਠੰਡ ਹੋਣ ਕਾਰਨ ਮੌਤ ਹੋ ਗਈ ਸੀ।ਜਿੰਨਾਂ ਦੀਆਂ  ਲਾਸ਼ਾਂ ਕੁਝ ਦਿਨ ਬਾਅਦ  ਮਿਲੀਆਂ ਸਨ। ਉਸ ਤੇ ਕੈਨੇਡਾ ਦੀ ਸਰਹੱਦ ਤੋਂ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਤਸਕਰੀ ਕਰਨ ਦਾ ਦੋਸ਼ ਸੀ।ਇੱਥੇ ਜਿਕਰਯੋਗ ਹੈ ਕਿ ਗੁਜਰਾਤ ਸੂਬੇ ਦੇ  ਡਿੰਗੂਚਾ  ਪਿੰਡ ਦੇ ਨਾਲ ਪਿਛੋਕੜ ਰੱਖਣ ਵਾਲੇ ਇੱਕ ਪਰਿਵਾਰ ਨੂੰ 19 ਜਨਵਰੀ ਸੰਨ 2022 ਵਿੱਚ ਕੈਨੇਡੀਅਨ ਸਰਹੱਦ ‘ਤੇ ਇਸ ਪੂਰੇ ਗੁਜਰਾਤੀ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ।ਇਹ ਖੁਲਾਸਾ ਉਸ ਸਮੇਂ ਹੋਇਆ ਸੀ ਜਦੋ ਹੈਰੀ ਹਰਸ਼ ਪਟੇਲ ਨੇ ਗੁਜਰਾਤ ਸੂਬੇ ਦੇ  ਡਿੰਗੂਚਾ ਪਿੰਡ ‘ਚ ਰਹਿ ਰਹੇ ਜਗਦੀਸ਼ ਪਟੇਲ ਦੇ ਪੂਰੇ ਪਰਿਵਾਰ ਨੂੰ ਅਮਰੀਕਾ  ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਵਾਉਣ  ਲਈ ਹੱਥ ਪਾਇਆ ਸੀ।  ਹਾਲਾਂਕਿ, ਬਦਕਿਸਮਤੀ ਨਾਲ ਇਸ ਪਰਿਵਾਰ ਦੇ ਮੈਂਬਰਾਂ ਦੀ ਕੈਨੇਡੀਅਨ ਸਰਹੱਦ ‘ਤੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੋ ਪਹਿਲਾ ਮੌਤ ਹੋ ਗਈ ਸੀ।ਰਿਪੋਰਟ ਮੁਤਾਬਕ ਦੋਸ਼ੀ ਹੈਰੀ ਹਰਸ਼ ਪਟੇਲ  ਨੂੰ ਡਰਟੀ ਹੈਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰੀਬ ਪੰਜ ਮਹੀਨੇ ਪਹਿਲਾਂ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਹੀ ਉਹ ਫ਼ਰਾਰ ਸੀਅਮਰੀਕੀ ਮੀਡੀਆ ਦੇ ਦਾਅਵੇ ਮੁਤਾਬਕ ਹਰਸ਼ ਪਟੇਲ ਨੂੰ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੈਰੀ ਹਰਸ਼ ਪਟੇਲ ਇਕ ਕੈਸੀਨੋ ਦਾ ਸੰਚਾਲਕ ਹੈ।ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੈਰੀ ਹਰਸ਼ ਪਟੇਲ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਕੈਸੀਨੋ ਚਲਾਉਂਦਾ ਹੈ। ਉਸ ਨੇ ਇੱਕ ਅਮਰੀਕੀ ਨੌਜਵਾਨ ਨੂੰ ਨੌਕਰੀ ‘ਤੇ ਰੱਖਿਆ ਸੀ ਜੋ ਸਰਹੱਦ ਪਾਰ ਕਰਵਾ ਕਿ ਅਮਰੀਕਾ ਆਉਣ ਦੇ ਚਾਹਵਾਨ ਲੋਕਾਂ ਨੂੰ ਲਿਆਉਣ ਦੇ ਇਸ ਆਪ੍ਰੇਸ਼ਨ ਵਿੱਚ ਉਸ ਦੀ ਮਦਦ ਕਰ ਰਿਹਾ ਸੀ। ਮ੍ਰਿਤਕ ਜਗਦੀਸ਼ ਪਟੇਲ ਦੇ ਪਰਿਵਾਰ ਨੂੰ ਵੀ ਅਮਰੀਕਾ ਘੁਸਪੈਠ ਦੀ ਜ਼ਿੰਮੇਵਾਰੀ ਉਸ ਨੇ ਉਸ ਨੂੰ ਸੌਂਪੀ ਗਈ ਸੀ। ਸਾਹਮਣੇ ਆਇਆ ਹੈ ਕਿ ਜਿਸ ਨੌਜਵਾਨ ਨੂੰ ਹਰਸ਼ ਪਟੇਲ ਨੇ ਨੌਕਰੀ ‘ਤੇ ਰੱਖਿਆ ਸੀ, ਉਸ ਦਾ ਨਾਂ ਸਟੀਵ ਸ਼ੈਂਡ ਹੈ।