#CANADA

ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ‘ਚ ਲਗਾਤਾਰ ਹੋ ਰਿਹੈ ਵਾਧਾ

-2016 ਤੋਂ 2019 ਦਰਮਿਆਨ ਵੱਡੀ ਗਿਣਤੀ ਪ੍ਰਵਾਸੀਆਂ ਨੇ ਛੱਡਿਆ ਕੈਨੇਡਾ
ਓਟਵਾ, 9 ਨਵੰਬਰ (ਪੰਜਾਬ ਮੇਲ)-ਵੱਡੀ ਗਿਣਤੀ ‘ਚ ਪ੍ਰਵਾਸੀ ਹੁਣ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ। ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ 2016 ਤੋਂ 2019 ਦਰਮਿਆਨ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਨਵੇਂ ਲੋਕਾਂ ਨੂੰ ਪਰਮਿਟ ਦੇਣ ਦੀ ਅਪੀਲ ਕੀਤੀ ਗਈ ਹੈ।
ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈ.ਸੀ.ਸੀ.) ਅਤੇ ਕੈਨੇਡਾ ਦੇ ਕਾਨਫਰੰਸ ਬੋਰਡ ਦੁਆਰਾ ਕਰਵਾਏ ਗਏ ਅਧਿਐਨ ਅਨੁਸਾਰ ਔਸਤਨ 0.9 ਪ੍ਰਤੀਸ਼ਤ ਲੋਕ ਜਿਨ੍ਹਾਂ ਨੂੰ 1982 ਜਾਂ ਬਾਅਦ ਵਿਚ ਸਥਾਈ ਨਿਵਾਸ ਦਿੱਤਾ ਗਿਆ ਸੀ। ਉਹ ਸਾਲ ਬਾਅਦ ਕੈਨੇਡਾ ਛੱਡ ਗਏ। 2019 ਵਿਚ ਇਹ ਅੰਕੜਾ ਵਧ ਕੇ 1.18 ਫੀਸਦੀ ਹੋ ਗਿਆ। ਜੋ ਕਿ 31 ਫੀਸਦੀ ਤੋਂ ਵੱਧ ਹੈ। ਰਿਪੋਰਟ ਦੇ ਖੋਜੀਆਂ ਨੇ ਕਿਹਾ ਕਿ 2017 ਵਿਚ ਵੀ ਕੈਨੇਡਾ ਛੱਡਣ ਦੀ ਦਰ ਵਿਚ ਵੀ ਵਾਧਾ ਜਾਰੀ ਰਿਹਾ। 2016 ‘ਚ ਇਹ 0.8 ਫੀਸਦੀ ਤੋਂ ਵਧ ਕੇ 1.15 ਫੀਸਦੀ ਹੋ ਗਿਆ। ਦੂਜੇ ਸ਼ਬਦਾਂ ਵਿਚ 2019 ‘ਚ ਲਗਭਗ 67,000 ਲੋਕਾਂ ਨੇ ਕੈਨੇਡਾ ਛੱਡਿਆ ਅਤੇ 2017 ਵਿਚ ਲਗਭਗ 60,000 ਲੋਕਾਂ ਨੇ ਕੈਨੇਡਾ ਛੱਡ ਦਿੱਤਾ। ਇਸਦਾ ਮਤਲਬ ਇਹ ਹੈ ਕਿ 1982 ਅਤੇ 2018 ਦੇ ਵਿਚਕਾਰ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਦੀ ਇਕ ਅਸਧਾਰਨ ਤੌਰ ‘ਤੇ ਵੱਡੀ ਗਿਣਤੀ ਨੇ 2016 ਅਤੇ 2019 ਦੇ ਵਿਚਕਾਰ ਦੇਸ਼ ਛੱਡਣ ਦੀ ਚੋਣ ਕੀਤੀ।