#CANADA

ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਸ਼ੌਕੀਨ ਭਾਰਤੀ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ

ਵੈਨਕੂਵਰ, 12 ਜੁਲਾਈ (ਪੰਜਾਬ ਮੇਲ)- ਪੀਲ ਪੁਲਿਸ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਸ਼ੌਕੀਨ ਭਾਰਤੀ ਬਜ਼ੁਰਗ ਕੌਸ਼ਲ ਕਾਸ਼ੀਰਾਮ (58) ਨੂੰ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਲੰਘੀ ਸ਼ਾਮ ਉਸ ਨੇ ਬਰੈਂਪਟਨ ‘ਚੋਂ ਲੰਘਦੇ ਹਾਈਵੇਅ 50 ਦੇ ਕੋਲਰੇਨ ਡਰਾਈਵ ਚੌਕ ਪਾਰ ਕਰਦਿਆਂ ਤਿੰਨ ਹੋਰ ਕਾਰਾਂ ਨੂੰ ਟੱਕਰ ਮਾਰ ਕੇ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਅਨੁਸਾਰ ਬੀਤੇ ਦਿਨੀਂ ਹੋਏ ਹਾਦਸੇ ਮੌਕੇ ਵੀ ਉਹ ਸ਼ਰਾਬੀ ਸੀ। ਇਸ ਤੋਂ ਪਹਿਲਾਂ ਵੀ ਉਹ ਸ਼ਰਾਬੀ ਹਾਲਤ ‘ਚ ਚਾਰ ਹਾਦਸੇ ਕਰਕੇ ਮੌਕੇ ਤੋਂ ਭੱਜ ਚੁੱਕਾ ਸੀ ਪਰ ਇਸ ਵਾਰ ਪੁਲਿਸ ਦੇ ਕਾਬੂ ਆ ਗਿਆ। ਪਹਿਲੇ ਹਾਦਸਿਆਂ ਕਾਰਨ ਉਸ ‘ਤੇ ਕਾਰ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ। ਪੁਲਿਸ ਅਨੁਸਾਰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਨੂੰ ਡਰਾਈਵਿੰਗ ਨਾ ਕਰਨ ਦੀ ਸ਼ਰਤ ਲਾ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।