#CANADA

ਕੈਨੇਡਾ ‘ਚ ਮੰਦਰ ਦੇ ਪ੍ਰਧਾਨ ‘ਤੇ ਚੱਲੀਆਂ ਗੋਲ਼ੀਆਂ

ਕੈਨੇਡਾ, 29 ਦਸੰਬਰ (ਪੰਜਾਬ ਮੇਲ)-  ਕੈਨੇਡਾ ‘ਚ ਮੰਦਰ ਦੇ ਪ੍ਰਧਾਨ ‘ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰ ਕੈਨੇਡਾ ਦੇ ਸਰੀ ਸ਼ਹਿਰ ਵਿਚ ਮੰਦਰ ਦੇ ਪ੍ਰਧਾਨ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ‘ਤੇ ਬੀਤੀ ਰਾਤ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਗਈਆਂ। ਉਨ੍ਹਾਂ ਦੇ ਘਰ ‘ਤੇ 14 ਰਾਊਂਡ ਫਾਇਰ ਕੀਤੇ ਗਏ। ਸਤੀਸ਼ ਕੁਮਾਰ ਨੂੰ ਸਰੀ ਸਥਿਤ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਹਨ।  ਜ਼ਿਕਰਯੋਗ ਹੈ ਕਿ ਇਸ ਮੰਦਰ ‘ਚ ਕੁਝ ਦਿਨ ਪਹਿਲਾਂ ਹੀ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਇਸ ਮੰਦਰ ‘ਤੇ ਕੁਝ ਦਿਨਾਂ ਦੇ ਅੰਦਰ ਹੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ 3 ਵਾਰ ਹਮਲਾ ਕੀਤਾ ਗਿਆ ਹੈ। ਪਿਛਲੇ ਮਹੀਨੇ ਇਸ ਮੰਦਰ ਕੈਂਪਸ ‘ਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ। ਭਾਈਚਾਰੇ ਵਿਚ ਚਰਚਾ ਹੈ ਕਿ ਸਤੀਸ਼ ਤੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲੇ ਦੇ ਪਿੱਛੇ ਇਹੀ ਸੰਭਾਵਤ ਕਾਰਨ ਹੋ ਸਕਦਾ ਹੈ।