ਟੋਰਾਂਟੋ, 4 ਜੂਨ (ਪੰਜਾਬ ਮੇਲ)- ਕੈਨੇਡਾ ਦੀ ਪੀਲ ਪੁਲਿਸ ਨੇ ਇਕ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪਿਛਲੇ ਮਹੀਨੇ ਮਿਸੀਸਾਗਾ ‘ਚ ਆਪਣੇ ਘਰ ਦੀ ਸਫਾਈ ਕਰ ਰਹੀ ਮਹਿਲਾ ‘ਤੇ ਕਥਿਤ ਤੌਰ ‘ਤੇ ਜਿਨਸੀ ਹਮਲਾ ਕੀਤਾ ਸੀ। ਪੀਲ ਰੀਜਨਲ ਪੁਲਿਸ (ਪੀ.ਆਰ.ਪੀ) ਨੇ ਦੱਸਿਆ ਕਿ ਪੀੜਤਾ 6 ਮਈ ਨੂੰ ਦੋਸ਼ੀ ਦੇ ਘਰ ਗਈ ਸੀ, ਜਦੋਂ ਉਸਨੂੰ ਇੱਕ ਆਨਲਾਈਨ ਪਲੇਟਫਾਰਮ ਰਾਹੀਂ ”ਸਫਾਈ ਸੇਵਾਵਾਂ ਪ੍ਰਦਾਨ ਕਰਨ” ਲਈ ਸੰਪਰਕ ਕੀਤਾ ਸੀ।
ਘਰ ਅੰਦਰ ਦਾਖਲ ਹੋਣ ਤੋਂ ਬਾਅਦ ਪੀੜਤਾ ‘ਤੇ ਕਥਿਤ ਤੌਰ ‘ਤੇ ਜਿਨਸੀ ਹਮਲਾ ਕੀਤਾ ਗਿਆ ਅਤੇ ਧਮਕੀ ਵੀ ਦਿੱਤੀ ਗਈ। ਪੀ.ਆਰ.ਪੀ. ਨੇ ਦੱਸਿਆ ਕਿ ਸਪੈਸ਼ਲ ਵਿਕਟਿਮਜ਼ ਯੂਨਿਟ (ਐੱਸ.ਵੀ.ਯੂ.) ਦੇ ਜਾਂਚਕਰਤਾਵਾਂ ਨੇ 7 ਮਈ ਨੂੰ ਮਿਸੀਸਾਗਾ ਦੇ 27 ਸਾਲਾ ਰਵਿੰਦਰ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ। ਉਸ ‘ਤੇ ਜਿਨਸੀ ਹਮਲਾ, ਗਲਾ ਘੁੱਟਣ, ਜ਼ਬਰਦਸਤੀ ਕੈਦ ਕਰਨ ਅਤੇ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਹਨ। ਧਾਲੀਵਾਲ ਨੂੰ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਕੀਤਾ ਅਤੇ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 905-453-2121, ਐਕਸਟੈਂਸ਼ਨ 3460 ਜਾਂ ਐੱਸ.ਵੀ.ਯੂ. ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਕੈਨੇਡਾ ‘ਚ ਜਿਨਸੀ ਸ਼ੋਸ਼ਣ ਮਾਮਲੇ ‘ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ
